Swati Maliwal Vs BJP : ਭਾਰਤੀ ਜਨਤਾ ਪਾਰਟੀ (BJP) ਨੇ ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਦੇ ਛੇੜਛਾੜ ਦੇ ਦਾਅਵਿਆਂ 'ਤੇ ਸਵਾਲ ਉਠਾਏ ਸਨ ਅਤੇ ਇਸ ਨੂੰ ਡਰਾਮਾ ਅਤੇ ਸਾਜ਼ਿਸ਼ ਕਰਾਰ ਦਿੱਤਾ ਸੀ। ਹੁਣ ਸਵਾਤੀ ਮਾਲੀਵਾਲ ਨੇ ਇਸ 'ਤੇ ਸਖ਼ਤ ਜਵਾਬੀ ਕਾਰਵਾਈ ਕਰਦਿਆਂ ਅਜਿਹੇ ਬਿਆਨ ਦੇਣ ਵਾਲੇ ਆਗੂਆਂ ਨੂੰ ਤਾੜਨਾ ਕੀਤੀ ਹੈ। ਦਰਅਸਲ ਭਾਜਪਾ ਦੇ ਕੁਝ ਨੇਤਾਵਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਜਿਸ ਵਿਅਕਤੀ 'ਤੇ ਦੋਸ਼ ਲਗਾਏ ਹਨ। ਉਹ ਆਮ ਆਦਮੀ ਪਾਰਟੀ ਦੇ ਮੈਂਬਰ ਹਨ।


ਸਵਾਤੀ ਮਾਲੀਵਾਲ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਜਿਹੜੇ ਲੋਕ ਸੋਚਦੇ ਹਨ ਕਿ ਉਹ ਮੇਰੇ ਬਾਰੇ ਝੂਠੀਆਂ ਅਤੇ ਗੰਦੀਆਂ ਗੱਲਾਂ ਕਰਕੇ ਮੈਨੂੰ ਡਰਾ ਦੇਣਗੇ, ਮੈਂ ਉਨ੍ਹਾਂ ਨੂੰ ਦੱਸ ਦੇਵਾ ਕਿ ਮੈਂ ਸਿਰ 'ਤੇ ਕਫ਼ਨ ਬੰਨ੍ਹ ਕੇ ਇਸ ਛੋਟੀ ਜਿਹੀ ਜ਼ਿੰਦਗੀ 'ਚ ਬਹੁਤ ਵੱਡੇ ਕੰਮ ਕੀਤੇ ਹਨ। ਮੇਰੇ 'ਤੇ ਕਈ ਹਮਲੇ ਹੋਏ ਪਰ ਰੁਕੀ ਨਹੀਂ। ਹਰ ਜ਼ੁਲਮ ਨਾਲ ਮੇਰੇ ਅੰਦਰ ਦੀ ਅੱਗ ਹੋਰ ਬਲਵਾਨ ਹੁੰਦੀ ਗਈ। ਮੇਰੀ ਅਵਾਜ਼ ਨੂੰ ਕੋਈ ਨਹੀਂ ਦਬਾ ਸਕਦਾ, ਮੈਂ ਜਿੰਦਾ ਰਹਿਣ ਤੱਕ ਲੜਦੀ ਰਹਾਂਗੀ।"

 

 ਇਹ ਵੀ ਪੜੋ : ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਅੱਤਵਾਦੀ ਲਖਬੀਰ ਦੇ 2 ਸਾਥੀ ਗ੍ਰਿਫਤਾਰ, ਮੁਕਾਬਾਲੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ

ਕੀ ਹੈ ਪੂਰਾ ਮਾਮਲਾ

ਦਰਅਸਲ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਾਲੀਵਾਲ ਨੇ ਦੋਸ਼ ਲਾਇਆ ਸੀ ਕਿ ਰਾਤ ਨੂੰ ਜਾਂਚ ਦੌਰਾਨ ਇੱਕ ਨਸ਼ੇੜੀ ਵਿਅਕਤੀ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਬਾਹਰ ਇੱਕ ਕਾਰ ਵਿੱਚ 10-15 ਮੀਟਰ ਤੱਕ ਘਸੀਟਿਆ। ਮਾਲੀਵਾਲ ਦਾ ਦਾਅਵਾ ਹੈ ਕਿ ਉਸ ਦਾ ਹੱਥ ਕਾਰ ਦੀ ਖਿੜਕੀ ਵਿੱਚ ਫਸ ਗਿਆ ਸੀ। ਫਿਰ ਡਰਾਈਵਰ ਨੇ ਕਾਰ ਨੂੰ ਅੱਗੇ ਤੋਰ ਦਿੱਤਾ। ਇਸ ਘਟਨਾ ਤੋਂ ਬਾਅਦ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਦੇ ਰਹਿਣ ਵਾਲੇ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 



ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਟਵੀਟ ਕੀਤਾ ਸੀ ਕਿ ਮਾਲੀਵਾਲ ਦਾ 'ਡਰਾਮਾ' ਬੇਨਕਾਬ ਹੋ ਗਿਆ ਹੈ। ਉਸ ਨੇ ਸਵਾਲ ਕੀਤਾ ਸੀ ਕਿ "ਆਮ ਆਦਮੀ ਪਾਰਟੀ ਨੇ ਦਿੱਲੀ ਪੁਲਿਸ ਨੂੰ ਬਦਨਾਮ ਕਰਨ ਦਾ ਡਰਾਮਾ ਕੀਤਾ ਅਤੇ ਇਸਦੀ ਭਰੋਸੇਯੋਗਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਕੀ ਔਰਤਾਂ ਦੀ ਸੁਰੱਖਿਆ ਦੇ ਗੰਭੀਰ ਮੁੱਦੇ 'ਤੇ ਸਸਤੀ ਰਾਜਨੀਤੀ ਜਾਇਜ਼ ਹੈ?"