ਸ਼ਿਮਲਾ: ਯੁਗ ਅਗਵਾ ਤੇ ਕਤਲ ਕਾਂਡ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅੱਜ ਪੁਲਿਸ ਦੇ ਸਖ਼ਤ ਪਹਿਰੇ ਹੇਠ ਤਿੰਨਾਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।

ਇਸ ਮਾਮਲੇ ਸਬੰਧੀ ਜ਼ਿਲ੍ਹਾ ਅਦਾਲਤ ਵਿੱਚ ਲਗਪਗ 15 ਮਹੀਨਿਆਂ ਤਕ ਕੇਸ ਚੱਲਿਆ। ਇਸ ਦੌਰਾਨ 100 ਤੋਂ ਜ਼ਿਆਦਾ ਗਵਾਹ ਪੇਸ਼ ਕੀਤੇ ਗਏ। ਦੋਸ਼ੀ ਤਜਿੰਦਰ ਸਿੰਘ, ਚੰਦਰ ਸ਼ਰਮਾ ਤੇ ਵਿਕਰਾਂਤ ਬਕਸ਼ੀ ਨੇ ਯੁਗ ਨਾਂ ਦੇ ਬੱਚੇ ਨੂੰ ਸ਼ਹਿਰ ਵਿੱਚ ਹੀ ਇੱਕ ਪਾਣੀ ਦੇ ਟੈਂਕ ਵਿੱਚ ਸੁੱਟ ਦਿੱਤਾ ਸੀ।

ਯੁਗ ਦੇ ਮਾਪੇ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੱਚਾ ਤਾਂ ਵਾਪਸ ਨਹੀਂ ਆ ਸਕਦਾ ਪਰ ਅੱਜ ਉਸ ਦੇ ਕਾਤਲਾਂ ਨੂੰ ਸਜ਼ਾ ਮਿਲਣ ਨਾਲ ਉਨ੍ਹਾਂ ਦੇ ਮਨ ਨੂੰ ਤਸੱਲੀ ਮਿਲੀ ਹੈ।

14 ਜੂਨ, 2014 ਨੂੰ ਸ਼ਿਮਲਾ ਦੇ ਰਾਮਬਾਜ਼ਾਰ ਤੋਂ 4 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਦੋ ਸਾਲ ਬਾਅਦ ਅਗਸਤ, 2016 ਨੂੰ ਭਰਾੜੀ ਵਿੱਚ ਪਾਣੀ ਦੇ ਟੈਂਕ ਵਿੱਚੋਂ ਬੱਚੇ ਦਾ ਕੰਕਾਲ ਮਿਲਿਆ। ਯੁਗ ਨੂੰ ਛੱਡਣ ਦੇ ਬਦਲੇ ਅਗਵਾਕਾਰਂ ਉਸ ਦੇ ਪਿਤਾ ਕੋਲੋਂ ਸਾਢੇ 3 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਮਿਲਣ ’ਤੇ ਤਿੰਨਾ ਦੋਸ਼ੀਆਂ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਪਾਣੀ ਦੇ ਟੈਂਕ ਵਿੱਚ ਸੁੱਟ ਦਿੱਤਾ ਸੀ।