ਬਿਹਾਰ: ਬਿਹਾਰ ‘ਚ ਭਾਰੀ ਬਾਰਸ਼ ਨੇ ਆਮ ਲੋਕਾਂ ਦੀ ਜ਼ਿੰਦਗੀ ‘ਚ ਤਬਾਹੀ ਮਚਾ ਦਿੱਤੀ ਹੈ। ਬਾਰਸ਼ ਨਾਲ ਹੁਣ ਤਕ ਵੱਖ-ਵੱਖ ਹਾਦਸਿਆਂ ‘ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਖ਼ਰਾਬ ਹਾਲਤ ਪਟਨਾ ਦੀ ਹੈ ਜਿੱਥੇ ਹਾਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੜਕਾਂ ‘ਤੇ ਖੜ੍ਹੇ ਪਾਣੀ ‘ਚ ਕਿਸ਼ਤੀਆਂ ਚੱਲ ਰਹੀਆਂ ਹਨ।
ਐਨਡੀਆਰਐਫ ਦੀ ਟੀਮ ਹੇਠਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਥਾਂਵਾਂ ‘ਤੇ ਰਾਹਤ ਕੈਂਪ ਬਣਾਏ ਗਏ ਹਨ। ਰਾਜਧਾਨੀ ਨੂੰ ਬੇਹਾਲ ਦੇਖਦੇ ਹੋਏ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਰਾਤ ‘ਚ ਬੈਠਕ ਕੀਤੀ ਤੇ ਅਧਿਕਾਰੀਆਂ ਨੂੰ ਜ਼ਰੂਰੀ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਬੈਠਕ ਤੋਂ ਬਾਅਦ ਕਿਹਾ, “ਵਾਤਾਵਰਣ ਦੇ ਵਿਗੜਣ ਦੇ ਚੱਲਦਿਆਂ ਜਲਵਾਯੂ ‘ਚ ਬਦਲਾਅ ਹੋ ਰਿਹਾ ਹੈ। ਉਸੇ ਕਰਕੇ ਸ਼ੁਰੂਆਤੀ ਦੌਰ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ ਸੀ ਤੇ ਹੜ੍ਹ ਦੀ ਸਥਿਤੀ ਬਣ ਗਈ। ਉਸ ਤੋਂ ਬਾਅਦ ਸਭ ਥਾਂ ਪਾਣੀ ਦੀ ਕਮੀ ਤੇ ਸੁੱਕੇ ਦੀ ਸਥਿਤੀ ਹੋ ਗਈ ਹੈ।” ਗੰਗਾ ਦਰਿਆ ਦਾ ਜਲ ਪੱਧਰ ਵੀ ਵਧਣ ਲੱਗ ਗਿਆ ਹੈ।
ਬਾਰਸ਼ ਦਾ ਕਹਿਰ, 29 ਮੌਤਾਂ, ਮਦਦ ਲਈ ਬੁਲਾਈ ਹਵਾਈ ਸੈਨਾ
ਏਬੀਪੀ ਸਾਂਝਾ
Updated at:
30 Sep 2019 11:16 AM (IST)
ਬਿਹਾਰ ‘ਚ ਭਾਰੀ ਬਾਰਸ਼ ਨੇ ਆਮ ਲੋਕਾਂ ਦੀ ਜ਼ਿੰਦਗੀ ‘ਚ ਤਬਾਹੀ ਮਚਾ ਦਿੱਤੀ ਹੈ। ਬਾਰਸ਼ ਨਾਲ ਹੁਣ ਤਕ ਵੱਖ-ਵੱਖ ਹਾਦਸਿਆਂ ‘ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਖ਼ਰਾਬ ਹਾਲਤ ਪਟਨਾ ਦੀ ਹੈ ਜਿੱਥੇ ਹਾਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
- - - - - - - - - Advertisement - - - - - - - - -