Deepotsav 2023 In Ayodhya : ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਅਯੁੱਧਿਆ (Maryada Purushottam Shri Ram’s Ayodhya) ਨੇ ਇੱਕ ਵਾਰ ਫਿਰ ਆਪਣਾ ਹੀ ਰਿਕਾਰਡ ਤੋੜ (broke my own record) ਦਿੱਤਾ ਹੈ। ਦੀਪ ਉਤਸਵ 2023 (Deepotsav 2023) ਵਿੱਚ 22 ਲੱਖ 23 ਹਜ਼ਾਰ ਦੀਵੇ ਜਗਾਏ (22 lakh 23 thousand lamps lit) ਗਏ। ਇਹ ਸੰਖਿਆ ਪਿਛਲੇ ਸਾਲ 2022 ਵਿੱਚ ਜਗਾਏ ਗਏ 15.76 ਲੱਖ ਦੀਵਿਆਂ ਨਾਲੋਂ ਲਗਭਗ ਛੇ ਲੱਖ 47 ਹਜ਼ਾਰ ਵੱਧ ਹੈ।
ਡ੍ਰੋਨ ਦੁਆਰਾ ਕੀਤੇ ਗਏ ਦੀਵਿਆਂ ਦੀ ਗਿਣਤੀ ਤੋਂ ਬਾਅਦ ਦੀਪਤਸਵ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਵਾਂ ਰਿਕਾਰਡ ਦਰਜ ਕਰ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਯੁੱਧਿਆ ਪ੍ਰਤੀ ਵਚਨਬੱਧਤਾ ਨੇ ਇਸ ਪ੍ਰਾਚੀਨ ਸ਼ਹਿਰ ਨੂੰ ਇੱਕ ਵਾਰ ਫਿਰ ਵਿਸ਼ਵ ਰਿਕਾਰਡ ਸੂਚੀ ਵਿੱਚ ਦਰਜ ਕਰਵਾ ਦਿੱਤਾ ਹੈ।
84 ਲੱਖ ਰੁਪਏ ਦੇ ਫੂਕੇ ਗਏ ਹਰੇ ਪਟਾਕੇ
ਇਸ ਤੋਂ ਇਲਾਵਾ ਮਹਾਰਿਸ਼ੀ ਵਾਲਮੀਕਿ ਦੀ ਰਾਮ ਕਥਾ ਨੂੰ ਹੋਲੋਗ੍ਰਾਫਿਕ ਲਾਈਟ ਰਾਹੀਂ ਸੁਣਾਇਆ ਗਿਆ। ਲੇਜ਼ਰ ਸ਼ੋਅ ਤੋਂ ਬਾਅਦ 23 ਮਿੰਟ ਤੱਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਦੌਰਾਨ 84 ਲੱਖ ਰੁਪਏ ਦੇ ਹਰੇ ਪਟਾਕੇ ਫੂਕੇ ਗਏ।
ਦੀਵੇ ਜਗਾਉਣ ਦਾ ਬਣਿਆ ਵਰਲਡ ਰਿਕਾਰਡ
ਘਾਟਾਂ ਉੱਤੇ 24 ਲੱਖ ਦੀਵੇ ਸਜਾਏ ਗਏ ਪਰ 22 ਲੱਖ 23 ਹਜ਼ਾਰ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਿਆ। 24 ਲੱਖ ਦੀਵੇ ਜਗਾਉਣ ਲਈ 1 ਲੱਖ 5 ਹਜ਼ਾਰ ਲੀਟਰ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਗਈ। ਦੀਪ ਉਤਸਵ ਪ੍ਰੋਗਰਾਮ ਵਿੱਚ 54 ਦੇਸ਼ਾਂ ਦੇ ਰਾਜਦੂਤਾਂ ਨੇ ਵੀ ਸ਼ਿਰਕਤ ਕੀਤੀ। ਦੀਵਿਆਂ ਦੀ ਗਿਣਤੀ ਕਰਨ ਲਈ 2 ਡਰੋਨ ਵਰਤੇ ਗਏ ਸਨ। ਪਿਛਲੀ ਵਾਰ ਸਰਯੂ ਦੇ ਕੰਢੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ।
ਸੂਬੇ ਅਤੇ ਦੇਸ਼ ਦੀ ਵਧੀ ਖੁਸ਼ਹਾਲੀ
ਅਯੁੱਧਿਆ ਵਿੱਚ 2017 ਵਿੱਚ 1.71 ਲੱਖ, 2018 ਵਿੱਚ 3.01 ਲੱਖ, 2019 ਵਿੱਚ 4.04 ਲੱਖ, 2020 ਵਿੱਚ 6.06 ਲੱਖ, 2021 ਵਿੱਚ 9.41 ਲੱਖ ਅਤੇ 2022 ਵਿੱਚ 15.76 ਲੱਖ ਦੀਵੇ ਜਗਾ ਕੇ ਰਿਕਾਰਡ ਬਣਾਇਆ ਗਿਆ ਸੀ। ਇਸ ਵਾਰ 22.23 ਲੱਖ ਦੀਵੇ ਜਗਾਏ ਗਏ। ਯੋਗੀ ਸਰਕਾਰ ਵਿੱਚ ਹਰ ਸਾਲ ਦੀਵੇ ਜਗਾਉਣ ਨਾਲ ਸੂਬੇ ਅਤੇ ਦੇਸ਼ ਦੀ ਖੁਸ਼ਹਾਲੀ ਵਧੀ ਹੈ।