Punjab Breaking News LIVE: ਸੀਐਮ ਭਗਵੰਤ ਮਾਨ ਸਮੇਤ ਇਨ੍ਹਾਂ ਸਿਆਸੀ ਲੀਡਰਾਂ ਨੇ ਸੂਬਾ ਵਾਸੀਆਂ ਨੂੰ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ, ਮੀਂਹ ਨੇ ਦਿੱਤੀ ਪ੍ਰਦੂਸ਼ਣ ਤੋਂ ਰਾਹਤ, 100 'ਤੇ ਪਹੁੰਚਿਆ AQI
Punjab Breaking News LIVE: ਸੀਐਮ ਭਗਵੰਤ ਮਾਨ ਸਮੇਤ ਇਨ੍ਹਾਂ ਸਿਆਸੀ ਲੀਡਰਾਂ ਨੇ ਸੂਬਾ ਵਾਸੀਆਂ ਨੂੰ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ, ਮੀਂਹ ਨੇ ਦਿੱਤੀ ਪ੍ਰਦੂਸ਼ਣ ਤੋਂ ਰਾਹਤ, 100 'ਤੇ ਪਹੁੰਚਿਆ AQI
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵਿੱਟਰ 'ਤੇ ਪੋਸਟ ਕਰਕੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਬੰਦੀ ਛੋੜ ਦਿਵਸ' ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਸਾਰਿਆਂ 'ਤੇ ਮੇਹਰ ਭਰਿਆ ਹੱਥ ਰੱਖਣ ਅਤੇ ਜ਼ੁਲਮ ਵਿਰੁੱਧ ਲੜਨ ਦਾ ਬਲ ਬਖਸ਼ਣ।
ਅੱਜ ਬੰਦੀ ਛੋੜ ਦਿਵਸ ਹੈ, ਜੋ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਹੈ। ਹਰ ਸਾਲ ਦੀਵਾਲੀ ਵਾਲੇ ਦਿਨ ਸਿੱਖ ਧਰਮ ਦੇ ਲੋਕ ਬੰਦੀ ਛੋੜ ਦਿਵਸ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਨਾਲ ਸਬੰਧਤ ਹੈ। ਇਸ ਦਿਨ ਗੁਰੂ ਹਰਗੋਬਿੰਦ ਸਿੰਘ ਨੂੰ ਜਹਾਂਗੀਰ ਨੇ ਰਿਹਾਅ ਕੀਤਾ ਸੀ। ਸਿੱਖ ਧਰਮ ਦੇ ਲੋਕ ਦੀਵਾਲੀ ਵਾਂਗ ਬੰਦੀ ਛੋੜ ਦਿਵਸ ਮਨਾਉਂਦੇ ਹਨ ਅਤੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਸਜਾਉਂਦੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੰਦੀ ਛੋੜ ਦਿਵਸ ਦੀ ਸੂਬਾ ਵਾਸੀਆਂ ਨੂੰ ਦੀ ਵਧਾਈ ਦਿੱਤੀ ਹੈ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਬੰਦੀ ਛੋੜ ਦਿਵਸ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ- ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਦੀ ਆਵਾਜ਼ ਬਣੇ। ਪੀੜਤ ਰਾਜਿਆਂ ਦੀ ਮਦਦ ਲਈ ਅੱਗੇ ਆਏ। ਸਿੱਖ ਇਤਿਹਾਸ ਨੇ ਇਸ ਮਹਾਨ ਦਿਨ ਨੂੰ ਬੰਦੀ ਛੋੜ ਦਾ ਨਾਂ ਦਿੱਤਾ ਹੈ। ਜੇਲ੍ਹ ਰਿਹਾਈ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ।
ਪੰਜਾਬ ਵਿੱਚ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਸ਼ਹਿਰਾਂ ਦਾ AQI 100 ਤੋਂ ਹੇਠਾਂ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ। 104 ਨਵੇਂ ਕੇਸਾਂ ਨਾਲ ਕੁੱਲ ਗਿਣਤੀ 23730 ਹੋ ਗਈ ਹੈ।
ਪਿਛੋਕੜ
Punjab Breaking News LIVE, 12November, 2023: ਅੱਜ ਬੰਦੀ ਛੋੜ ਦਿਵਸ ਹੈ, ਜੋ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਹੈ। ਹਰ ਸਾਲ ਦੀਵਾਲੀ ਵਾਲੇ ਦਿਨ ਸਿੱਖ ਧਰਮ ਦੇ ਲੋਕ ਬੰਦੀ ਛੋੜ ਦਿਵਸ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਨਾਲ ਸਬੰਧਤ ਹੈ। ਇਸ ਦਿਨ ਗੁਰੂ ਹਰਗੋਬਿੰਦ ਸਿੰਘ ਨੂੰ ਜਹਾਂਗੀਰ ਨੇ ਰਿਹਾਅ ਕੀਤਾ ਸੀ। ਸਿੱਖ ਧਰਮ ਦੇ ਲੋਕ ਦੀਵਾਲੀ ਵਾਂਗ ਬੰਦੀ ਛੋੜ ਦਿਵਸ ਮਨਾਉਂਦੇ ਹਨ ਅਤੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਸਜਾਉਂਦੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੰਦੀ ਛੋੜ ਦਿਵਸ ਦੀ ਸੂਬਾ ਵਾਸੀਆਂ ਨੂੰ ਦੀ ਵਧਾਈ ਦਿੱਤੀ ਹੈ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਬੰਦੀ ਛੋੜ ਦਿਵਸ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ- ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਦੀ ਆਵਾਜ਼ ਬਣੇ। ਪੀੜਤ ਰਾਜਿਆਂ ਦੀ ਮਦਦ ਲਈ ਅੱਗੇ ਆਏ। ਸਿੱਖ ਇਤਿਹਾਸ ਨੇ ਇਸ ਮਹਾਨ ਦਿਨ ਨੂੰ ਬੰਦੀ ਛੋੜ ਦਾ ਨਾਂ ਦਿੱਤਾ ਹੈ। ਜੇਲ੍ਹ ਰਿਹਾਈ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ। Bandi Chhor Divas 2023: ਸੀਐਮ ਭਗਵੰਤ ਮਾਨ ਸਮੇਤ ਇਨ੍ਹਾਂ ਸਿਆਸੀ ਲੀਡਰਾਂ ਨੇ ਸੂਬਾ ਵਾਸੀਆਂ ਨੂੰ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ, ਟਵੀਟ ਕਰ ਕਹੀ ਇਹ ਖ਼ਾਸ ਗੱਲ
ਪੰਜਾਬ ਵਿੱਚ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਸ਼ਹਿਰਾਂ ਦਾ AQI 100 ਤੋਂ ਹੇਠਾਂ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ। 104 ਨਵੇਂ ਕੇਸਾਂ ਨਾਲ ਕੁੱਲ ਗਿਣਤੀ 23730 ਹੋ ਗਈ ਹੈ।
ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਸਾੜੀ ਗਈ ਪਰਾਲੀ
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਪਰਾਲੀ ਸਾੜੀ ਗਈ। ਇੱਥੇ 43 ਮਾਮਲੇ ਸਾਹਮਣੇ ਆਏ ਹਨ। ਜਦਕਿ 22 ਮਾਨਸਾ, 13 ਫਾਜ਼ਿਲਕਾ, ਅੱਠ ਫਤਿਹਗੜ੍ਹ ਸਾਹਿਬ, ਚਾਰ ਮੁਕਤਸਰ, ਚਾਰ ਲੁਧਿਆਣਾ ਅਤੇ ਤਿੰਨ ਪਟਿਆਲਾ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਬਠਿੰਡਾ ਦਾ ਏਕਿਊਆਈ ਸ਼ੁੱਕਰਵਾਰ ਨੂੰ 383 ਦਰਜ ਕੀਤਾ ਗਿਆ ਸੀ, ਪਰ ਸ਼ਨੀਵਾਰ ਨੂੰ ਇਹ ਕਾਫ਼ੀ ਘੱਟ ਕੇ 69 ਰਹਿ ਗਿਆ। Punjab Rain: ਮੀਂਹ ਨੇ ਦਿੱਤੀ ਪ੍ਰਦੂਸ਼ਣ ਤੋਂ ਰਾਹਤ, 100 'ਤੇ ਪਹੁੰਚਿਆ AQI; ਪਰਾਲੀ ਸਾੜਨ ਦੇ ਨਵੇਂ ਮਾਮਲੇ ਹੋ ਰਹੇ ਦਰਜ
- - - - - - - - - Advertisement - - - - - - - - -