Ludhiana News: ਲੁਧਿਆਣਾ ਦੇ ਇੱਕ ਹੋਟਲ ਵਿੱਚ ਸ਼ਰਾਰਤੀ ਅਨਸਰਾਂ ਨੇ ਫਰਜ਼ੀ CIA ਮੁਲਾਜ਼ਮ ਬਣ ਕੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ 16 ਲੱਖ ਰੁਪਏ ਅਤੇ ਦੋ ਮੋਬਾਈਲ ਫੋਨ ਲੁੱਟ ਲਏ। ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਵੀ ਬੰਧਕ ਬਣਾ ਲਿਆ। ਘਟਨਾ ਤੋਂ ਤੁਰੰਤ ਬਾਅਦ ਪੀੜਤਾਂ ਨੇ ਰੌਲਾ ਪਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਮਾਡਲ ਟਾਊਨ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਰਾਜ ਕੁਮਾਰ ਨਾਂ ਦੇ ਵਿਅਕਤੀ ਨਾਲ ਗੱਲਬਾਤ ਚੱਲ ਰਹੀ ਸੀ। ਰਾਜਕੁਮਾਰ ਨੇ ਉਸ ਦੇ ਦਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਣਾ ਸੀ। ਇਸ ਸਬੰਧੀ ਸੌਦਾ 16 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਜਦੋਂ ਉਸ ਨੇ ਕੈਨੇਡਾ ਪਹੁੰਚਣਾ ਸੀ, ਉਦੋਂ 16 ਲੱਖ ਰੁਪਏ ਦੇਣੇ ਸਨ।


ਅਮਰਜੀਤ ਸਿੰਘ ਅਨੁਸਾਰ ਰਾਜਕੁਮਾਰ ਨੇ ਉਸ ਆਪਣੇ ਲੜਕੇ ਅਮਿਤ ਕੁਮਾਰ ਨੂੰ ਭੇਜ ਰਿਹਾ ਹੈ ਅਤੇ ਉਹ ਉਸ ਨੂੰ ਸਿਰਫ਼ 16 ਲੱਖ ਰੁਪਏ ਸ਼ੋਅ ਕਰ ਦੇਵੇ। ਅਮਿਤ ਦਿੱਲੀ ਦਾ ਰਹਿਣ ਵਾਲਾ ਹੈ। ਅਮਰਜੀਤ ਅਨੁਸਾਰ ਉਸ ਨੂੰ ਅਮਿਤ ਕੁਮਾਰ ਦਾ ਫੋਨ ਆਇਆ। ਉਸ ਨੇ ਉਸ ਨੂੰ ਦੱਸਿਆ ਕਿ ਉਹ ਹੋਟਲ ਰਜੇਂਟਾ ਕਲਾਸਿਕ ਵਿੱਚ ਰੁੱਕਿਆ ਹੋਇਆ ਹੈ।


ਉਹ ਉੱਥੇ ਪੈਸੇ ਲੈ ਕੇ ਆ ਜਾਵੇ। ਅਮਰਜੀਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੌਰਵ ਸ਼ਰਮਾ ਨਾਲ ਅਮਿਤ ਕੁਮਾਰ ਕੋਲ ਹੋਟਲ ਵਿੱਚ ਠਹਿਰ ਗਿਆ। ਉਸ ਸਮੇਂ ਉਸ ਕੋਲ 16 ਲੱਖ ਰੁਪਏ ਦੀ ਨਕਦੀ ਵੀ ਸੀ।


ਕਰੀਬ ਤੜਕੇ 3:30 ਵਜੇ ਅਮਿਤ ਕੁਮਾਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਦੋਂ ਪੰਜ-ਛੇ ਵਿਅਕਤੀ ਜ਼ਬਰਦਸਤੀ ਕਮਰੇ ਵਿੱਚ ਵੜ ਗਏ। ਉਕਤ ਵਿਅਕਤੀਆਂ ਨੇ ਦੱਸਿਆ ਕਿ ਉਹ ਸੀ.ਆਈ.ਏ. ਸਟਾਫ ਤੋਂ ਹਨ। ਅਪਰਾਧੀਆਂ ਨੇ ਉਨ੍ਹਾਂ ਦੀ ਕੰਨਪਟੀ 'ਤੇ ਪਿਸਤੌਲ ਤਾਣ ਕੇ ਕੁੱਟਮਾਰ ਕੀਤੀ। ਉਨ੍ਹਾਂ ਗੌਰਵ ਸ਼ਰਮਾ ਨੂੰ ਬੰਧਕ ਬਣਾ ਕੇ 16 ਲੱਖ ਰੁਪਏ ਅਤੇ ਦੋਵੇਂ ਮੋਬਾਈਲ ਫੋਨ ਲੁੱਟ ਲਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।