Punjab Rain: ਮੀਂਹ ਨੇ ਦਿੱਤੀ ਪ੍ਰਦੂਸ਼ਣ ਤੋਂ ਰਾਹਤ, 100 'ਤੇ ਪਹੁੰਚਿਆ AQI; ਪਰਾਲੀ ਸਾੜਨ ਦੇ ਨਵੇਂ ਮਾਮਲੇ ਹੋ ਰਹੇ ਦਰਜ
Punjab Rain: ਪੰਜਾਬ ਵਿੱਚ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੱਡੀ ਰਾਹਤ ਦਿੱਤੀ ਹੈ। AQI 100 ਤੱਕ ਪਹੁੰਚ ਗਿਆ ਹੈ, ਜਿਸ ਨਾਲ ਧੂੰਏਂ ਤੋਂ ਰਾਹਤ ਮਿਲੀ ਹੈ। ਪਰ ਦੂਜੇ ਪਾਸੇ ਪਰਾਲੀ ਸਾੜਨ ਦੇ 104 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਗਿਣਤੀ 23730 ਹੋ ਗਈ ਹੈ।
Punjab News : ਪੰਜਾਬ ਵਿੱਚ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਸ਼ਹਿਰਾਂ ਦਾ AQI 100 ਤੋਂ ਹੇਠਾਂ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ। 104 ਨਵੇਂ ਕੇਸਾਂ ਨਾਲ ਕੁੱਲ ਗਿਣਤੀ 23730 ਹੋ ਗਈ ਹੈ।
ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਸਾੜੀ ਗਈ ਪਰਾਲੀ
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਪਰਾਲੀ ਸਾੜੀ ਗਈ। ਇੱਥੇ 43 ਮਾਮਲੇ ਸਾਹਮਣੇ ਆਏ ਹਨ। ਜਦਕਿ 22 ਮਾਨਸਾ, 13 ਫਾਜ਼ਿਲਕਾ, ਅੱਠ ਫਤਿਹਗੜ੍ਹ ਸਾਹਿਬ, ਚਾਰ ਮੁਕਤਸਰ, ਚਾਰ ਲੁਧਿਆਣਾ ਅਤੇ ਤਿੰਨ ਪਟਿਆਲਾ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਬਠਿੰਡਾ ਦਾ ਏਕਿਊਆਈ ਸ਼ੁੱਕਰਵਾਰ ਨੂੰ 383 ਦਰਜ ਕੀਤਾ ਗਿਆ ਸੀ, ਪਰ ਸ਼ਨੀਵਾਰ ਨੂੰ ਇਹ ਕਾਫ਼ੀ ਘੱਟ ਕੇ 69 ਰਹਿ ਗਿਆ।
ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦਾ AQI 305 ਤੋਂ ਘਟ ਕੇ 145, ਪਟਿਆਲਾ ਦਾ 306 ਤੋਂ ਘਟ ਕੇ 61, ਖੰਨਾ ਦਾ 256 ਤੋਂ 44, ਅੰਮ੍ਰਿਤਸਰ ਦਾ 212 ਤੋਂ 107, ਜਲੰਧਰ ਦਾ 221 ਤੋਂ ਘਟ ਕੇ 52 ਅਤੇ ਲੁਧਿਆਣਾ ਦਾ 2637 ਰਹਿ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ