ਦੇਹਰਾਦੂਨ: ਉੱਤਰਾਖੰਡ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਕੁੱਟਮਾਰ ਕਰ 12 ਸਾਲ ਦੇ ਆਪਣੇ ਜੂਨੀਅਰ ਵਿਦਿਆਰਥੀ ਨੂੰ ਮਾਰ ਦਿੱਤਾ। ਘਟਨਾ 10 ਮਾਰਚ ਨੂੰ ਦੇਹਰਾਦੂਨ ਦੇ ਬੋਡਿੰਗ ਸਕੂਲ ਦੀ ਹੈ। ਪੁਲਿਸ ਮੁਤਾਬਕ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ‘ਚ ਕਈ ਗੰਭੀਰ ਸੱਟਾਂ ਦੀ ਗੱਲ ਸਾਹਮਣੇ ਆਈ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਇਸ ਮਾਮਲੇ ‘ਚ ਬੁੱਧਵਾਰ ਨੂੰ ਦੋ ਸੀਨੀਅਰ ਵਿਦਿਆਰਥੀਆਂ ਤੇ ਸਕੂਲ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਤਲ ਦਾ ਇਲਜ਼ਾਮ 12ਵੀਂ ‘ਚ ਪੜ੍ਹਣ ਵਾਲੇ ਦੋ ਵਿਦਿਆਰਥੀਆਂ ‘ਤੇ ਹੈ। ਉਨ੍ਹਾਂ ਨੇ ਬਿਸਕੁਟ ਚੋਰੀ ਦੇ ਸ਼ੱਕ ‘ਚ 7ਵੀਂ ਕਲਾਸ ਦੇ ਵਾਸੂ ਯਾਦਵ ਨੂੰ ਕਲਾਸ ਰੂਮ ਵਿੱਚ ਹੀ ਸਟੰਪ ਤੇ ਬੱਲੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਜ਼ਖ਼ਮੀ ਹਾਲਤ ‘ਚ ਵਿਦਿਆਰਥੀ ਨੂੰ ਹਸਪਤਾਲ ‘ਚ ਦਾਖਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ ਹੈ।
ਮ੍ਰਿਤਕ ਦੇ ਪਰਵਿਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਨੇ ਮੌਤ ਦਾ ਮਾਮਲਾ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਿਨਾ ਸਕੂਲ ਕੈਂਪਸ ‘ਚ ਦੇਹ ਨੂੰ ਦਫਨਾ ਦਿੱਤਾ। ਪੁਲਿਸ ਨੇ ਹੱਤਿਆ ਦੀ ਧਾਰਾਵਾਂ ‘ਚ ਕੇਸ ਦਰਜ ਕੀਤਾ ਹੈ ਜਿਸ ‘ਚ ਹੋਸਟਲ ਮੈਨੇਜਰ, ਵਾਰਡਨ ਤੇ ਸਪੋਰਟਸ ਟੀਚਰ ‘ਤੇ ਸਬੂਤ ਮਿਟਾਉਣ ਤਹਿਤ ਧਾਰਾਵਾਂ ਲਾਈ ਗਈਆਂ ਹਨ।