ਦੇਹਰਾਦੂਨ (ਉਤਰਾਖੰਡ) ਦੇ ਪਿੰਡ ਹਰੀਪੁਰ ਕਲਾਂ ਵਿਚ ਆਪਣੇ ਛੋਟੇ ਭਰਾ ਨੂੰ ਡੁੱਬਣ ਤੋਂ ਬਚਾਉਣ ਲਈ ਦੋ ਭੈਣਾਂ ਗੰਗਾ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਪੁਲਿਸ ਨੇ ਤੁਰੰਤ ਸਟੇਟ ਡਿਜ਼ਾਸਟਰ ਪੁਲਿਸ ਫੋਰਸ ਨੂੰ ਮੌਕੇ 'ਤੇ ਬੁਲਾਇਆ ਅਤੇ ਨਦੀ 'ਚ ਭਾਲ ਮੁਹਿੰਮ ਸ਼ੁਰੂ ਕੀਤੀ। ਦੋਵਾਂ ਭੈਣਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।


ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ 11 ਵਜੇ ਗੀਤਾ ਕੁਟੀਰ ਘਾਟ ’ਤੇ ਵਾਪਰੀ, ਜਿੱਥੇ ਇੱਕ ਔਰਤ ਪੰਜ ਬੱਚਿਆਂ ਨਾਲ ਨਹਾ ਰਹੀ ਸੀ।


ਇਹ ਵੀ ਪੜ੍ਹੋ:ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਮੌਕੇ ਭਾਜਪਾ ਵਿਧਾਇਕਾ ਨਾਲ ਵਾਪਰ ਗਿਆ ਵੱਡਾ ਹਾਦਸਾ, ਵੇਖੋ ਵੀਡੀਓ


ਇਸ ਦੌਰਾਨ ਨੌਂ ਸਾਲਾ ਸੂਰਜ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ, ਜਿਸ ਨੂੰ ਬਚਾਉਣ ਲਈ ਉਸ ਦੀਆਂ ਦੋ ਭੈਣਾਂ ਸਾਕਸ਼ੀ (15) ਅਤੇ ਵੈਸ਼ਨਵੀ (13) ਨੇ ਪਾਣੀ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਆਪਣੇ ਭਰਾ ਨੂੰ ਤਾਂ ਨਦੀ ਦੇ ਕਿਨਾਰੇ ਵੱਲ ਧੱਕ ਕੇ ਬਚਾਅ ਲਿਆ ਪਰ ਉਹ ਆਪ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਪੁਲਿਸ ਨੇ ਸੂਚਨਾ ਮਿਲਣ ਤੋਂ ਤੁਰਤ ਬਾਅਦ ਬਚਾਅ ਟੀਮਾਂ ਨਾਲ ਨਦੀ ’ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਭੈਣਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। 


ਇਹ ਵੀ ਪੜ੍ਹੋ: ਹਰਿਆਣਾ ਵਿਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 50 ਤੋਂ ਵੱਧ ਸਵਾਰੀਆਂ ਜ਼ਖਮੀ


ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਰਾਫਟਾਂ ਅਤੇ ਡੂੰਘੇ ਗੋਤਾਖੋਰਾਂ ਦੀ ਮਦਦ ਨਾਲ ਭਾਲ ਮੁਹਿੰਮ ਸ਼ੁਰੂ ਕੀਤੀ। ਇਹ ਹਾਦਸਾ ਰਾਏਵਾਲਾ ਗੀਤਾ ਕੁਟੀਰ ਨੇੜੇ ਵਾਪਰਿਆ। ਭੈਣਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਰਿਆ ਵਿੱਚ ਛਾਲ ਮਾਰ ਦਿੱਤੀ। ਭੈਣਾਂ ਵੱਲੋਂ ਭਰਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਹੋ ਗਈਆਂ। ਭਰਾ ਸੁਰੱਖਿਅਤ ਹੈ, ਪਰ ਦੋਵੇਂ ਭੈਣਾਂ ਦੀ ਭਾਲ ਜਾਰੀ ਹੈ।



ਇਹ ਤਿੰਨੇ ਭੈਣ-ਭਰਾ ਗੰਗਾ ਘਾਟ 'ਤੇ ਇਸ਼ਨਾਨ ਕਰਨ ਗਏ ਸਨ, ਜਿੱਥੇ ਤੇਜ਼ ਵਹਾਅ ਵਿਚ ਛੋਟਾ ਭਰਾ ਰੁੜ੍ਹਨ ਲੱਗਾ, ਜਿਸ ਨੂੰ ਦੇਖਦੇ ਹੋਏ ਦੋਹਾਂ ਭੈਣਾਂ ਨੇ ਗੰਗਾ 'ਚ ਛਾਲ ਮਾਰ ਦਿੱਤੀ। ਛੋਟੇ ਭਰਾ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਪਰ ਦੋਵੇਂ ਭੈਣਾਂ ਲਾਪਤਾ ਹੋ ਗਈਆਂ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।