AIIMS Delhi : ਬੈਂਗਲੁਰੂ ਤੋਂ ਦਿੱਲੀ ਜਾ ਰਹੀ ਵਿਸਤਾਰਾ ਫਲਾਈਟ ਵਿੱਚ 2 ਸਾਲ ਦੀ ਬੱਚੀ ਦਾ ਅਚਾਨਕ ਸਾਹ ਰੁਕ ਗਿਆ। ਚੰਗੀ ਗੱਲ ਇਹ ਰਹੀ ਕਿ ਦਿੱਲੀ ਏਮਜ਼ ਦੇ ਪੰਜ ਸੀਨੀਅਰ ਡਾਕਟਰਾਂ ਦੀ ਟੀਮ ਵੀ ਉਸੇ ਫਲਾਈਟ ਵਿੱਚ ਸਫਰ ਕਰ ਰਹੀ ਸੀ। ਬੱਚੀ ਦੀ ਸਿਹਤ ਵਿਗੜਨ 'ਤੇ ਇਨ੍ਹਾਂ ਪੰਜ ਡਾਕਟਰਾਂ ਨੇ ਤੁਰੰਤ ਉਸ ਦਾ ਐਮਰਜੈਂਸੀ ਇਲਾਜ ਕਰਕੇ ਉਸ ਦੀ ਜਾਨ ਬਚਾਈ।

 

ਇਹ ਘਟਨਾ ਐਤਵਾਰ (27 ਅਗਸਤ) ਦੀ ਰਾਤ ਨੂੰ ਵਾਪਰੀ , ਜਦੋਂ ਏਮਜ਼ ਦੇ ਪੰਜ ਸੀਨੀਅਰ ਡਾਕਟਰਾਂ ਦਾ ਇੱਕ ਗਰੁੱਪ ਬੈਂਗਲੁਰੂ ਵਿੱਚ ਇੱਕ ਮੈਡੀਕਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਪਰਤ ਰਿਹਾ ਸੀ। ਉਹ ਵਿਸਤਾਰਾ ਦੀ ਫਲਾਈਟ UK-814 'ਚ ਯਾਤਰਾ ਕਰ ਰਹੇ ਸੀ। ਲੜਕੀ ਦੇ ਸਾਹ ਰੁਕਣ ਤੋਂ ਬਾਅਦ ਫਲਾਈਟ ਨੂੰ ਤੁਰੰਤ ਨਾਗਪੁਰ ਵੱਲ ਮੋੜ ਦਿੱਤਾ ਗਿਆ। ਇਸ ਦੌਰਾਨ ਡਾਕਟਰਾਂ ਨੇ ਫਲਾਈਟ 'ਚ ਹੀ ਬੱਚੀ ਦਾ ਮੁੱਢਲਾ ਇਲਾਜ ਵੀ ਕੀਤਾ।

 

ਏਮਜ਼ ਦਿੱਲੀ ਨੇ ਟਵੀਟ ਕਰਕੇ ਦੱਸਿਆ ਕਿ ਇਹ 2 ਸਾਲ ਦੀ ਬੱਚੀ ਸੀ ,ਜਿਸਦਾ ਇੰਟਰਾਕਾਰਡਿਕ ਰਿਪੇਅਰ ਲਈ ਆਪਰੇਸ਼ਨ ਕੀਤਾ ਗਿਆ। ਬੱਚੀ ਬੇਹੋਸ਼ ਸੀ ਅਤੇ ਸਾਇਨੋਸਿਸ ਤੋਂ ਪੀੜਤ ਸੀ। ਇਸ ਬੱਚੀ ਦੀ ਜਾਨ ਬਚਾਉਣ ਵਾਲਿਆਂ ਵਿੱਚ ਡਾ: ਨਵਦੀਪ ਕੌਰ, ਡਾ: ਦਮਨਦੀਪ ਸਿੰਘ, ਡਾ: ਰਿਸ਼ਭ ਜੈਨ, ਡਾ: ਓਸ਼ਿਕਾ ਅਤੇ ਡਾ: ਅਵਿਚਲਾ ਟੈਕਸਕ ਸ਼ਾਮਿਲ ਸਨ |

 

ਬੱਚੀ ਦੀ ਹਾਲਤ ਕਾਫੀ ਗੰਭੀਰ ਸੀ


ਏਮਜ਼ ਤੋਂ ਦੱਸਿਆ ਗਿਆ, "ਬੱਚੀ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਨਬਜ਼ ਗਾਇਬ ਸੀ, ਹੱਥ-ਪੈਰ ਠੰਡੇ ਸਨ। ਉਹ ਸਾਹ ਨਹੀਂ ਲੈ ਪਾ ਰਹੀ ਸੀ ਅਤੇ ਉਸ ਦੇ ਬੁੱਲ੍ਹ ਅਤੇ ਉਂਗਲਾਂ ਪੀਲੀਆਂ ਹੋ ਗਈਆਂ ਸਨ। ਡਾਕਟਰਾਂ ਦੀ ਟੀਮ ਦੀ ਤਰਫੋਂ ਉਸਦੀ ਤੁਰੰਤ ਸੀਪੀਆਰ ਸ਼ੁਰੂ ਕੀਤੀ ਗਈ ਸੀ। ਉਸਨੂੰ ਸਫਲਤਾਪੂਰਵਕ IV ਕੈਨੁਲਾ ਲਗਾਇਆ ਗਿਆ।"


 

 

45 ਮਿੰਟ ਤੱਕ ਬਿਨ੍ਹਾਂ ਹਸਪਤਾਲ ਬਚਾਈ ਬੱਚੀ ਦੀ ਜਾਨ 

 

ਇਹ ਇੱਕ ਹੋਰ ਦਿਲ ਦੇ ਦੌਰੇ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ , ਜਿਸ ਲਈ AED ਦੀ ਵਰਤੋਂ ਕੀਤੀ ਗਈ ਸੀ। ਹਸਪਤਾਲ ਤੋਂ ਬਿਨਾਂ 45 ਮਿੰਟ ਤੱਕ ਬੱਚੀ ਨੂੰ ਬਚਾਉਣਾ ਮੁਸ਼ਕਲ ਸੀ ਪਰ ਡਾਕਟਰਾਂ ਨੇ ਕਰ ਦਿਖਾਇਆ। ਫਲਾਈਟ ਦੇ ਨਾਗਪੁਰ ਪਹੁੰਚਣ ਤੋਂ ਬਾਅਦ ਬੱਚੀ ਨੂੰ ਸਥਿਰ ਹੈਮੋਡਾਇਨਾਮਿਕ ਸਥਿਤੀ ਵਿੱਚ ਬਾਲ ਰੋਗਾਂ ਦੇ ਡਾਕਟਰ ਨੂੰ ਸੌਂਪ ਦਿੱਤਾ ਗਿਆ।