ਨਵੀਂ ਦਿੱਲੀ: ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ‘ਚ ਪ੍ਰਦੁਸ਼ਣ ਦੇ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਬਾਅਦ ਧੁੰਧ ਦੀ ਚਾਦਰ ਬਿੱਛੀ ਹੈ ਅਤੇ ਇਹ ਲਗਾਤਾਰ ਸੰਘਣੀ ਹੁੰਦੀ ਜਾ ਰਹੀ ਹੈ। ਇੱਕ ਪਾਸੇ ਤਾਂ ਦਿੱਲੀ-ਐਨਸੀਆਰ ‘ਗੈਸ ਚੈਂਬਰ’ ‘ਚ ਬਦਲ ਚੁੱਕਿਆ ਹੈ ਉਧਰ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਅਤੇ ਅੱਖਾਂ ‘ਚ ਜਲਨ ਦੀ ਸਮੱਸਿਆਵਾਂ ਆ ਰਹੀਆਂ ਹਨ।

ਸੀਪੀਸੀਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਬਾਅਦ ਪਹਿਲੀ ਵਾਰ ਏਕਿਊਆਈ ਬੇਹਦ ਖ਼ਰਾਬ ਸਥਿਤੀ ਤਕ ਪਹੁੰਚ ਗਿਆ ਹੈ। ਅਧਿਕਾਰੀਕ ਅਮਕੜੇ ਮੁਤਾਬਕ ਅੱਜ ਸਵੇਰੇ ਸਾਢੇ ਸੱਤ ਵਜੇ ਹਵਾ ਦੀ ਗੁਣਵਤਾ ਦਾ ਪੱਧਰ ਓਵਰਆਲ 480 ‘ਤੇ ਪਹੁੰਚ ਗਿਆ। ਜਦਕਿ ਕੱਲ੍ਹ ਇਸੇ ਸਮੇਂ ਏਅਰ ਕੁਆਲਟੀ 459 ਸੀ ਅਤੇ ਵੀਰਵਾਰ ਦੀ ਰਾਤ ਅੱਠ ਵਜੇ 410 ਸੀ।

ਉਧਰ ਹਰਿਆਣਾ ਦੇ ਹਿਸਾਰ ਅਤੇ ਫਤਿਹਾਬਾਦ ‘ਚ ਸਾਰੇ ਰਿਕਾਰਡ ਟੱੁਟ ਚੁੱਕੇ ਹਨ। ਅਤੇਹਾਬਾਦ ‘ਚ ਪੀਐਮ 10 ਦਾ ਪੱਧਰ 900 ਤੋਂ ਪਾਰ ਅਤੇ ਹਿਸਾਰ ‘ਚ ਪੀਐਮ 10 ਦਾ ਪੱਧਰ 845, ਪੀਐਮ 2.5 ਦਾ ਪੱਧਰ 731 ਹੈ।

ਦਿੱਲੀ ਦੇ ਨਾਲ ਲੱਗਦੇ ਨੋਇਡਾ ਦੀ ਗੱਲ ਕੀਤੀ ਜਾਵੇਂ ਤਾਂ ਸਥਿਤੀ ਦਿੱਲੀ ਤੋਂ ਜ਼ਿਆਦਾ ਖ਼ਰਾਬ ਹੈ। ਨੋਇਡਾ ‘ਚ ਪੀਐਮ 10 ਦਾ ਪੱਧਰ 578 ਹੈ ਅਤੇ ਪੀਐਮ 2.5 ਦਾ ਪੱਧਰ 563 ਹੈ। ਗਾਜ਼ਿਆਬਾਦ ‘ਚ ਪੀਐਮ 2.5 ਦਾ ਪੱਧਰ 455 ਹੈ ਅਤੇ ਪੀਐਮ 10 ਦਾ ਪੱਦਰ 480 ‘ਤੇ ਹੈ। ਗੁਰੂਗ੍ਰਾਮ ‘ਚ ਪੀਐਮ 10 ਦਾ ਲੈਵਲ 506 ਅਤੇ ਪੀਐਮ 2.5 ਦਾ ਪੱਧਰ 585 ਦਰਜ ਕੀਤਾ ਗਿਆ ਹੈ।