ਨਹੀਂ ਸੁਧਰ ਰਹੀ ਦਿੱਲੀ ਦੀ ਹਵਾ, ਸ਼ਹਿਰ ਹਾਲੋ-ਬੇਹਾਲ
ਏਬੀਪੀ ਸਾਂਝਾ
Updated at:
07 Dec 2018 02:07 PM (IST)
NEXT
PREV
ਨਵੀਂ ਦਿੱਲੀ: ਦਿੱਲੀ ਦੀ ਹਵਾ ਵਿੱਚ ਸੁਧਾਰ ਆਉਂਦਾ ਕਿਧਰੇ ਨਜ਼ਰ ਨਹੀਂ ਆ ਰਿਹਾ। ਹਵਾ ਦੀ ਗੁਣਵੱਤਾ ਹਾਲੇ ਵੀ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਸ਼ਹਿਰ ਦੇ ਸੱਤ ਇਲਾਕਿਆਂ ਵਿੱਚ ਤਾਂ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਹਵਾ ਦੀ ਗੁਣਵੱਤਾ ਦਾ ਔਸਤ ਸੂਚਕ ਅੰਕ (ਏਕਿਊਆਈ) 355 ਦਰਜ ਕੀਤਾ ਹੈ। ਬੋਰਡ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਤਕ ਥੋੜੇ ਬਹੁਤੇ ਘਾਟੇ-ਵਾਧੇ ਨਾਲ ਹਵਾ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਹੀ ਬਣੀ ਰਹੇਗੀ। ਮੌਸਮ ਪ੍ਰਸਥਿਤੀਆਂ ਤਾਂ ਸੁਧਰ ਰਹੀਆਂ ਹਨ ਪਰ ਪੂਰੀ ਤਰ੍ਹਾਂ ਅਨੁਕੂਲ ਨਹੀਂ ਹਨ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਐਨਸੀਆਰ ਵਿੱਚ ਜ਼ਿਆਦਾ ਪ੍ਰਦੂਸ਼ਣ ਵਾਲੇ 21 ਸਥਾਨਾਂ ਦੀ ਪਛਾਣ ਕੀਤੀ ਹੈ ਤੇ ਸਬੰਧਤ ਸੰਸਥਾਵਾਂ ਨੂੰ ‘ਕੇਂਦਰਿਤ ਕਾਰਵਾਈ’ ਕਰਨ ਦਾ ਨਿਰਦੇਸ਼ ਦਿੱਤਾ ਹੈ। ਯਾਦ ਰਹੇ ਕਿ ਏਕਿਊਆਈ 201 ਤੋਂ 300 ਵਿੱਚ ਖਰਾਬ, 301 ਤੋਂ 400 ਤਕ ਬਹੁਤ ਖਰਾਬ ਤੇ 500 ਤੋਂ ਉੱਪਰ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਸੀਪੀਸੀਬੀ ਮੁਤਾਬਕ ਸੱਤ ਇਲਾਕਿਆਂ-ਆਨੰਦ ਵਿਹਾਰ, ਅਸ਼ੋਕ ਵਿਹਾਰ, ਮੁੰਡਕਾ, ਨਹਿਰੂ ਨਗਰ, ਰੋਹਿਣੀ, ਵਿਵੇਕ ਵਿਹਾਰ ਤੇ ਵਜ਼ੀਰਪੁਰ ਵਿਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ’ਚ ਦਰਜ ਕੀਤੀ ਗਈ। 21 ਖੇਤਰਾਂ ਵਿੱਚ ਏਕਿਊਆਈ 'ਬਹੁਤ ਖਰਾਬ' ਤੇ ਤਿੰਨ ਖੇਤਰਾਂ ਵਿੱਚ ‘ਖਰਾਬ’ ਸੀ।
ਸੀਪੀਸੀਬੀ ਡੇਟਾ ਮੁਤਾਬਕ ਐਨਸੀਆਰ ਵਿੱਚ, ਗਾਜ਼ੀਆਬਾਦ ਸਭ ਤੋਂ ਖਰਾਬ ਹਵਾ ਵਾਲਾ ਇਲਾਕਾ ਹੈ ਜਿੱਥੇ ਹਵਾ ਦੀ ਗੁਣਵੱਤਾ ਗੰਭੀਰ ਬਣੀ ਹੋਈ ਹੈ। ਇੱਥੋਂ ਦਾ ਏਕਿਊਆਈ 409 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਫਰੀਦਾਬਾਦ ਤੇ ਨੌਇਡਾ ਵਿੱਚ ਵੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਰਹੀ।

- - - - - - - - - Advertisement - - - - - - - - -