ਤੇਲੰਗਾਨਾ ਵਿਧਾਨ ਸਭਾ ਚੋਣਾਂ 2018 ਲਈ ਸਾਰੇ ਰਾਜਨੀਤਕ ਦਲ ਆਪੋ ਆਪਣੀ ਕਮਰ ਕੱਸ ਚੁੱਕੇ ਹਨ। ਤੇਲੰਗਾਨਾ ‘ਚ 7 ਦਸੰਬਰ ਨੂੰ ਵੋਟਿੰਗ ਹੋਈ ਸੀ ਤੇ ਗਿਣਤੀ 11 ਦਸੰਬਰ ਨੂੰ ਹੋਣੀ ਹੈ। ਸੂਬੇ ‘ਚ 119 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਚੋਣਾਂ ‘ਚ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਸਭ ਤੋਂ ਵੱਧ 90 ਸੀਟਾਂ ਜਿੱਤੀਆਂ ਸੀ। ਜਦਕਿ ਕਾਂਗਰਸ ਨੂੰ 13, ਏਆਈਐਮਆਈਐਮ ਨੂੰ 7, ਤੇਲਗੂ ਦੇਸ਼ਮ ਪਾਰਟੀ ਨੂੰ 3 ਉੱਤੇ ਸੀਪੀਆਈ (ਮਾ) ਨੂੰ ਇੱਕ ਸੀਟ ਹਾਸਲ ਹੋਈ ਸੀ।
ਤੇਲੰਗਾਨਾ ਦੀਆਂ ਮੁੱਖ ਰਾਜਨੀਤਕ ਪਾਰਟੀਆਂ: ਕਾਂਗਰਸ, ਭਾਜਪਾ, ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ), ਤੇਲਗੂ ਦੇਸ਼ਮ ਪਾਰਟੀ (ਟੀਡੀਪੀ)।