ਛੱਤੀਸਗੜ੍ਹ: 'ਏਬੀਪੀ ਨਿਊਜ਼' ਦੇ ਸਰਵੇਖਣ ਮੁਤਾਬਕ ਛੱਤੀਸਗੜ੍ਹ ਵਿੱਚ ਬੀਜੇਪੀ ਲੀਡ ਕਰ ਰਹੀ ਹੈ। ਇਸ ਵਾਰ ਛੱਤੀਸਗੜ੍ਹ ਵਿੱਚ ਬੀਜੇਪੀ ਦੀ ਸਰਕਾਰ ਬਣ ਸਕਦੀ ਹੈ। ਵਿਧਾਨ ਸਭਾ ਦੀਆਂ 90 ਸੀਟਾਂ ਵਿੱਚੋਂ ਬੀਜੇਪੀ ਨੂੰ 52, ਕਾਂਗਰਸ ਨੂੰ 35 ਤੇ ਹੋਰਾਂ ਨੂੰ 3 ਸੀਟਾਂ ਹਾਸਲ ਹੋਈਆਂ।
ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਭਾਜਪਾ ਤੇ ਕਾਂਗਰਸ ਚੋਣਾਂ ਦੇ ਅਖਾੜੇ ‘ਚ ਹਨ। ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਚੋਣਾਂ ਹੋਈਆਂ। ਨਕਸਲ ਪ੍ਰਭਾਵੀ ਖੇਤਰਾਂ ‘ਚ ਪਹਿਲੇ ਗੇੜ ਦੀ ਚੋਣ 12 ਨਵੰਬਰ ਨੂੰ ਹੋਈ ਜਦਕਿ ਇੱਥੇ ਦੂਜੇ ਗੇੜ ਦੀਆਂ ਚੋਣਾਂ 20 ਨਵੰਬਰ ਨੂੰ ਹੋਈਆਂ।
ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਮੱਧ ਪ੍ਰਦੇਸ਼, ਤੇਲੰਗਾਨਾ ਤੇ ਮਿਜ਼ੋਰਮ ਦੇ ਨਾਲ ਹੀ ਆਉਣਗੇ। ਸੂਬੇ ‘ਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ‘ਚ ਹੈ। ਵਿਧਾਨ ਸਭਾ ਦੀਆਂ 90 ਸੀਟਾਂ ਹਨ। 2013 ‘ਚ ਇਨ੍ਹਾਂ ਸੀਟਾਂ ‘ਚ 49 ਭਾਜਪਾ ਤੇ 39 ਸੀਟਾਂ ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਉਧਰ ਬੀਐਸਪੀ ਤੇ ਹੋਰ ਪਾਰਟੀਆਂ 1-1 ਸੀਟ ਹੀ ਹਾਸਲ ਕਰ ਸਕੀਆਂ ਸੀ।