ਨਵੀਂ ਦਿੱਲੀ: ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਹਵਾਈ ਉਡਾਣ ਭਰਨ ਵਾਲਿਆਂ ਲਈ ਇੱਕ ਚੰਗੀ ਖ਼ਬਰ ਆਈ ਹੈ। ਇੱਥੋਂ ਦੇ ਟਰਮੀਨਲ ਨੰਬਰ 3 ਤੋਂ ਸ਼ੁੱਕਰਵਾਰ ਤੋਂ ਬਾਈਓਮੈਟ੍ਰਿਕ ਇਨੇਬਲਡ ਸੀਮਲੈਸ ਟ੍ਰੇਵਲ (ਬੀਈਐਸਟੀ) ਸਿਸਟਮ ਸ਼ੁਰੂ ਹੋਣ ਵਾਲਾ ਹੈ। ਇਸ ਤਹਿਤ ਫੇਸ ਰਿਕਗਨਾਈਜੇਸ਼ਨ ਤਕਨੀਕ ਦੀ ਮਦਦ ਨਾਲ ਯਾਤਰੀਆਂ ਨੂੰ ਪ੍ਰਵੇਸ਼ ਮਿਲੇਗਾ, ਯਾਨੀ ਯਾਤਰੀਆਂ ਨੂੰ ਏਅਰਪੋਰਟ ‘ਤੇ ਐਂਟਰੀ, ਸੁਰੱਖਿਆ ਜਾਂਚ ਤੇ ਬੋਰਡਿੰਗ ਸਣੇ ਹਰ ਥਾਂ ਪਛਾਣ ਪੱਤਰ ਦਿਖਾਉਣ ਦੀ ਲੋੜ ਨਹੀਂ ਹੋਵੇਗੀ।



ਤਿੰਨ ਮਹੀਨਿਆਂ ਦੇ ਟ੍ਰਾਇਲ ਦੇ ਲਈ ਅਜੇ ਵਿਸਤਾਰਾ ਏਅਰਲਾਈਨ ਦੇ ਲਈ ਲਾਗੂ ਹੋਵੇਗੀ। ਜੇਕਰ ਇਹ ਪ੍ਰਯੋਗ ਕਾਮਯਾਬ ਰਿਹਾ ਤਾਂ ਇਸ ਨੂੰ ਦੇਸ਼ ਦੇ ਹੋਰਾਂ ਹਵਾਈ ਅੱਡਿਆਂ ‘ਤੇ ਵੀ ਲਾਗੂ ਕੀਤਾ ਜਾਵੇਗਾ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਚੈਕਇੰਨ ਤੋਂ ਸੁਰੱਖਿਆ ਜਾਂਚ ‘ਚ ਲੱਗਣ ਵਾਲੇ ਸਮੇਂ ‘ਚ ਕਮੀ ਆਵੇਗੀ। ਇਸ ‘ਚ ਰਜਿਸਟ੍ਰੇਸ਼ਨ ਦੇ ਲਈ ਯਾਤਰੀਆਂ ਤੋਂ ਇਜਾਜ਼ਤ ਲਈ ਜਾਵੇਗੀ। ਇਸ ਦਾ ਟ੍ਰਾਇਲ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜੁਲਾਈ ‘ਚ ਸ਼ੁਰੂ ਹੋ ਚੁੱਕਿਆ ਹੈ।



ਏਅਰਪੋਰਟ ‘ਤੇ ਐਂਟਰੀ ਗੇਟ ਤੋਂ ਪਹਿਲਾਂ ਇੱਕ ਹੈਲਪ ਡੈਸਕ ਲਾਈ ਗਈ ਹੈ। ਵਿਸਤਾਰਾ ਤੋਂ ਜਾਣ ਵਾਲੇ ਯਾਤਰੀ ਇੱਥੇ ਆਪਣਾ ਟਿਕਟ ਤੇ ਵੈਲਿਡ ਪਛਾਣ ਪੱਤਰ ਲੈ ਕੇ ਜਾਣਗੇ। ਦੋਵਾਂ ਦੀ ਜਾਂਚ ਤੋਂ ਬਾਅਦ ਯਾਤਰੀ ਦਾ ਕੈਮਰੇ ਨਾਲ ਫੇਸ ਰਿਕਗਨਾਈਜੈਸ਼ਨ ਕਰ ਕੇ ਯੁਨੀਕ ਆਈਡੀ ਬਣਾਈ ਜਾਵੇਗੀ। ਜਿਸ ਨੂੰ ਬਾਅਦ ‘ਚ ਕੰਪਿਊਟਰ ‘ਚ ਸੇਵ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਫੋਟੋ ਵਾਲਾ ਆਈਡੀ ਪੂਰੇ ਸਰਵਰ ‘ਚ ਚਲਾ ਜਾਵੇਗਾ ਜਿਸ ਤੋਂ ਬਾਅਦ ਵਾਰ-ਵਾਰ ਆਈਡੀ ਦਿਖਾਉਣ ਦੀ ਲੋੜ ਨਹੀਂ ਪਵੇਗੀ।