ਨਵੀਂ ਦਿੱਲੀ: ਮੁਸੀਬਤ ਝੱਲ ਰਹੇ ਆਟੋ ਸੈਕਟਰ ਨੂੰ ਲੈ ਕੇ ਕੇਂਦਰ ਰਾਜ ਮੰਤਰੀ ਅਰੁਣ ਮੇਘਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਮੰਦੀ ਨੂੰ ਖ਼ਤਮ ਕਰਨ ਲਈ ਆਟੋ ਸੈਕਟਰ ਦੇ ਨਾਲ ਮਿਲਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਹਨਾਂ ਦੀ ਖਰੀਦ ‘ਤੇ ਜੀਐਸਟੀ ਨੂੰ ਘੱਟ ਕਰਨ ਬਾਰੇ ਸੋਚ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਮੰਦੀ ਦੀ ਮਾਰ ਝੱਲ ਰਹੀ ਆਟੋ ਇੰਡਸਟਰੀ ਨੂੰ ਵੱਡੀ ਰਾਹਤ ਮਿਲ ਸਕਦੀ ਹੈ।


 

ਆਟੋ ਇੰਡਸਟਰੀ ਦੀ ਵਾਹਨਾਂ ‘ਤੇ ਜੀਐਸਟੀ ਨੂੰ ਘੱਟ ਕਰਨ ਦੀ ਮੰਗ ‘ਤੇ ਮੇਘਵਾਲ ਨੇ ਕਿਹਾ, “ਅਸੀ ਕਾਰ ਨਿਰਮਾਤਾਵਾਂ ਵੱਲੋਂ ਕਈ ਅਜਿਹੀਆਂ ਅਪੀਲਾਂ ਪ੍ਰਾਪਤ ਕਰ ਚੁੱਕੇ ਹਾਂ ਜਿਨ੍ਹਾਂ ‘ਚ ਜੀਐਸਟੀ ਦਰ ਘੱਟ ਕਰਨ ਦੀ ਮੰਗ ਕੀਤੀ ਗਈ ਹੈ। ਡੀਲਰਾਂ ਦੀ ਮੰਗ ਹੈ ਕਿ ਵਾਹਨਾਂ ‘ਤੇ ਲੱਗਣ ਵਾਲਾ 28 ਫੀਸਦੀ ਜੀਐਸਟੀ 18 ਫੀਸਦੀ ਦੀ ਸਲੈਬ ‘ਚ ਕੀਤਾ ਜਾਵੇ।


ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੇ ਆਟੋ ਸੈਕਟਰ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘ਇਹ ਆਟੋ ਇੰਡਸਟਰੀ ਦੀ ਮੰਗ ਹੈ ਕਿ ਪੈਟਰੋਲ ਤੇ ਡੀਜ਼ਲ ਵਾਹਨਾਂ ‘ਤੇ ਟੈਕਸ ਘੱਟ ਹੋਣਾ ਚਾਹੀਦਾ ਹੈ। ਤੁਹਾਡੇ ਸੁਝਾਅ ਚੰਗੇ ਹਨ। ਮੈਂ ਤੁਹਾਡਾ ਸੁਨੇਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤਕ ਪਹੁੰਚਾ ਦਿਆਗਾਂ।’

ਦੇਸ਼ ‘ਚ ਤੇਜ਼ੀ ਨਾਲ ਖਪਤਕਾਰਾਂ ਦੇ ਸਾਮਾਨ ਦੀ ਮੰਗ ਘੱਟ ਰਹੀ ਹੈ, ਜੋ ਆਰਥਿਕ ਮੰਦੀ ਦਾ ਵੱਡਾ ਇਸ਼ਾਰਾ ਹਨ। ਇਸ ਤੋਂ ਇਲਾਵਾ ਨੋਟਬੰਦੀ ਦਾ ਪ੍ਰਭਾਵ, ਜੀਐਸਟੀ ਦੀਆਂ ਉੱਚੀਆਂ ਦਰਾਂ, ਬੀਮੇ ਦੀ ਲਾਗਤ ਤੇ ਓਲਾ-ਓਬਰ ਜਿਹੀ ਕੈਬ ਬੇਸਡ ਸਰਵਿਸ ‘ਚ ਤੇਜ਼ੀ ਤੇ ਕਮਜ਼ੋਰ ਪੇਂਡੂ ਅਰਥਵਿਵਸਧਾ ਆਟੋ ਇੰਡਸਟਰੀ ਦੇ ਘੱਟਦੀ ਵਿਕਰੀ ਅੰਕੜਿਆਂ ਦੇ ਪਿੱਛੇ ਦਾ ਮੁੱਖ ਕਾਰਨ ਹੈ।

Car loan Information:

Calculate Car Loan EMI