ਬੰਗਲੁਰੂ: ਚੰਦਰਯਾਨ-2 ਦਾ ਲੈਂਡਰ ਵਿਕਰਮ 7 ਸਤੰਬਰ ਨੂੰ ਸਵੇਰੇ 1:55 ਵਜੇ ਜਦੋਂ ਚੰਨ ਦੀ ਧਰਤੀ ‘ਤੇ ਉੱਤਰੇਗਾ ਤਾਂ ਇਸ ਦੇ ਨਾਲ ਹੀ ਭਾਰਤ ਇੱਕ ਨਵਾਂ ਇਤਿਹਾਸ ਸਿਰਜੇਗਾ। ਚੰਨ ਦੀ ਸਤ੍ਹਾ ‘ਤੇ ਚੰਦਰਯਾਨ-2 ਦੇ ਲੈਂਡ ਕਰਨ ਦਾ ਸਿੱਧਾ ਨਜ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 60 ਹਾਈ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਬੰਗਲੁਰੂ ਸਥਿਤ ਇਸਰੋ ਦੇ ਕੇਂਦਰ ਤੋਂ ਵੇਖਣਗੇ।


ਇਸਰੋ ਦੇ ਚੇਅਰਮੈਨ ਕੇ.ਸਿਵਨ ਨੇ ਦੱਸਿਆ ਕਿ ਹੁਣ ਤਕ ਚੰਨ ‘ਤੇ ਭੇਜੇ ਗਏ ਮਿਸ਼ਨ ‘ਚ ਸਾਫਟ ਲੈਂਡਿੰਗ ਦੇ ਚਾਂਸ ਸਿਰਫ 37% ਹੀ ਕਾਮਯਾਬ ਹੋਏ ਹਨ। ਇਸ ਸਭ ਦੇ ਬਾਵਜੂਦ ਵੀ ਇਸਰੋ ਪੂਰੀ ਤਰ੍ਹਾਂ ਆਤਮਵਿਸ਼ਵਾਸ ਨਾਲ ਭਰਿਆ ਹੈ ਕਿ ਇਹ ਮਿਸ਼ਨ ਜ਼ਰੂਰ ਕਾਮਯਾਬ ਰਹੇਗਾ। ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡ ਕਰਨ ਦੇ ਨਾਲ ਹੀ ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਉੱਥੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਅਤੇ ਚੰਨ ਦੇ ਅਣਦੇਖੇ ਦੱਖਣੀ ਧਰੂ ‘ਤੇ ਉੱਤਰਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ।

ਚੰਨ ਦੀ ਧਰਤੀ ‘ਤੇ ਉੱਤਰਣ ਲਈ ਵਿਕਰਮ ਦੇ ਅੰਦਰ ਤੋਂ ਰੋਵਰ ਪ੍ਰਗਿਆਨ 7 ਸਤੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਦੇ ਦੌਰਾਨ ਬਾਹਰ ਨਿਕਲੇਗਾ ਅਤੇ ਚੰਦ ਦੇ ਇੱਕ ਦਿਨ ਯਾਨੀ ਧਰਤੀ ਦੇ 14 ਦਿਨ ਦੇ ਬਰਾਬਰ ਉੱਥੇ ਰਹਿ ਕੇ ਪ੍ਰਯੋਗ ਕਰੇਗਾ। ਆਰਬਿਟਰ ਦੀ ਜ਼ਿੰਦਗੀ ਇੱਕ ਸਾਲ ਦੀ ਹੈ ਜੋ ਚੰਨ ਦੇ ਆਲੇ ਦੁਆਲੇ ਘੁੰਮ ਧਰਤੀ ‘ਤੇ ਇਸਰੋ ਨੂੰ ਸਬੰਧਿਤ ਜਾਣਕਾਰੀ ਭੇਜਦਾ ਰਹੇਗਾ।