Delhi Assembly Special session  :  ਦਿੱਲੀ ਵਿਧਾਨ ਸਭਾ ਦੇ ਸੋਮਵਾਰ ਨੂੰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸੈਸ਼ਨ ਵਿੱਚ ਸਦਨ ਵਿੱਚ  ਵਿਸ਼ਵਾਸ ਮਤ ਪੇਸ਼ ਕਰਨਗੇ। ਭਾਜਪਾ 'ਤੇ ਤਿੱਖੇ ਹਮਲੇ ਕਰਦਿਆਂ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਪਾਰਟੀ ਦਾ 'ਆਪ੍ਰੇਸ਼ਨ ਲੋਟਸ' ਅਸਫਲ ਰਿਹਾ ਹੈ ਕਿਉਂਕਿ ਇਹ 'ਆਪ' ਦੇ ਕਿਸੇ ਵੀ ਵਿਧਾਇਕ ਨੂੰ ਤੋੜ ਨਹੀਂ ਸਕੀ।

ਧੋਖੇ ਨਾਲ ਸੱਤਾ ਹਥਿਆਉਣ ਦਾ ਤਰੀਕਾ-ਕੇਜਰੀਵਾਲ


ਕੇਜਰੀਵਾਲ ਨੇ ਕਿਹਾ ਸੀ, ''ਮੈਂ ਵਿਧਾਨ ਸਭਾ 'ਚ ਵਿਸ਼ਵਾਸ ਮਤ ਲਿਆਉਣਾ ਚਾਹੁੰਦਾ ਹਾਂ ਤਾਂ ਜੋ ਦਿੱਲੀ ਦੇ ਲੋਕਾਂ ਦੇ ਸਾਹਮਣੇ ਇਹ ਸਾਬਤ ਕੀਤਾ ਜਾ ਸਕੇ ਕਿ ਭਾਜਪਾ ਦਾ 'ਆਪ੍ਰੇਸ਼ਨ ਲੋਟਸ ਦਿੱਲੀ' 'ਆਪ੍ਰੇਸ਼ਨ ਕੀਚੜ ' ਬਣ ਗਿਆ ਹੈ ਅਤੇ ਇਸ ਦਾ 'ਆਪ੍ਰੇਸ਼ਨ ਲੋਟਸ' ਧੋਖੇ ਨਾਲ ਸੱਤਾ ਹਥਿਆਉਣ ਦਾ ਤਰੀਕਾ ਹੈ। ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਦੇ ਘਰ 'ਤੇ ਸੀਬੀਆਈ ਦੇ ਛਾਪੇ ਤੋਂ ਬਾਅਦ ਭਾਜਪਾ ਅਤੇ 'ਆਪ' ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ।


ਭਾਜਪਾ ਨੇ ਵੀ ਕੇਜਰੀਵਾਲ 'ਤੇ ਲਾਇਆ ਇਹ ਦੋਸ਼  


ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕੇਜਰੀਵਾਲ 'ਤੇ ਵਿਧਾਨ ਸਭਾ ਦੀ ਵਰਤੋਂ ਸਿਆਸੀ ਪ੍ਰਚਾਰ ਲਈ ਕਰਨ ਅਤੇ ਲੋਕਾਂ ਦਾ ਧਿਆਨ ਆਪਣੀ ਸਰਕਾਰ ਦੇ ਸ਼ਰਾਬ ਘੁਟਾਲੇ ਤੋਂ ਹਟਾਉਣ ਦਾ ਢੌਂਗ ਕਰਨ ਦਾ ਦੋਸ਼ ਲਾਇਆ।

ਭਾਜਪਾ ਵਿਧਾਇਕਾਂ ਨੂੰ ਕੱਢ ਗਿਆ ਸੀ ਬਾਹਰ


ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਾਰੇ ਅੱਠ ਭਾਜਪਾ ਵਿਧਾਇਕਾਂ ਨੂੰ ਪੂਰੇ ਦਿਨ ਦੀ ਕਾਰਵਾਈ ਲਈ ਮਾਰਸ਼ਲਾਂ ਰਾਹੀਂ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ ਸੀ। 70 ਮੈਂਬਰੀ ਦਿੱਲੀ ਵਿਧਾਨ ਸਭਾ 'ਚ 'ਆਪ' ਦੇ 62 ਅਤੇ ਭਾਜਪਾ ਦੇ ਅੱਠ ਵਿਧਾਇਕ ਹਨ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।