ਨਵੀਂ ਦਿੱਲੀ : ਦਿੱਲੀ ਸਰਕਾਰ (Delhi Government) ਨੇ ਸ਼ਨੀਵਾਰ ਨੂੰ 2022-23 ਦਾ ਸਾਲਾਨਾ ਬਜਟ (Delhi Education Budget) ਪੇਸ਼ ਕੀਤਾ। ਇਸ ਬਜਟ 'ਚ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਦਿੱਲੀ ਦੇ ਕੁੱਲ 75800 ਕਰੋੜ ਰੁਪਏ ਦੇ ਬਜਟ ਵਿੱਚ ਸਿੱਖਿਆ ਖੇਤਰ ਲਈ 16278 ਕਰੋੜ ਰੁਪਏ ਰੱਖੇ ਗਏ ਹਨ। ਦਿੱਲੀ ਸਰਕਾਰ ਦਾ ਬਜਟ ਉਪ ਮੁੱਖ ਮੰਤਰੀ (Manish Sisodia) ਮਨੀਸ਼ ਸਿਸੋਦੀਆ ਨੇ ਪੇਸ਼ ਕੀਤਾ।
ਉਨ੍ਹਾਂ ਸਿੱਖਿਆ ਖੇਤਰ ਲਈ ਕਈ ਅਹਿਮ ਐਲਾਨ ਕੀਤੇ। ਸਿਸੋਦੀਆ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਬਦਲਣ ਤੋਂ ਬਾਅਦ ਅਸੀਂ ਸਿੱਖਿਆ ਦੇ ਖੇਤਰ ਵਿੱਚ ਸਿੱਖਣ ਦੇ ਅਨੁਭਵ ਨੂੰ ਬਦਲਣ ਦਾ ਟੀਚਾ ਰੱਖਦੇ ਹਾਂ। ਇਸ ਸਾਲ ਅਸੀਂ ਸਕੂਲ ਵਿਗਿਆਨ ਅਜਾਇਬ ਘਰ, ਕਲਾਸਰੂਮ ਡਿਜੀਟਾਈਜ਼ੇਸ਼ਨ, 100 ਸਕੂਲਾਂ ਵਿੱਚ ਮੋਂਟੇਸਰੀ ਪ੍ਰਯੋਗਸ਼ਾਲਾ ਅਤੇ ਅਧਿਆਪਕ ਯੂਨੀਵਰਸਿਟੀ ਵਰਗੀਆਂ ਪਹਿਲਕਦਮੀਆਂ 'ਤੇ ਧਿਆਨ ਕੇਂਦਰਿਤ ਕਰਾਂਗੇ।
ਮਨੀਸ਼ ਸਿਸੋਦੀਆ ਨੇ ਕਿਹਾ, ਦਿੱਲੀ ਦੇ ਸਰਕਾਰੀ ਸਕੂਲਾਂ ਨੇ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ ਹੁਣ ਤੱਕ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ ਅਤੇ ਲਗਭਗ ਅਸੰਭਵ ਮੰਨੇ ਜਾਂਦੇ 100% ਪਾਸ ਪ੍ਰਤੀਸ਼ਤ ਨਤੀਜੇ (ਅਸਲ ਵਿੱਚ 99.84%) ਪ੍ਰਾਪਤ ਕੀਤੇ ਹਨ। ਮਿਆਰੀ ਸਿੱਖਿਆ ਦੇ ਨਵੇਂ ਮਾਪਦੰਡ ਸਥਾਪਤ ਕਰਨ ਲਈ ਅਸੀਂ ਦਿੱਲੀ ਸਕੂਲ ਸਿੱਖਿਆ ਬੋਰਡ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਸ਼ੇਸ਼ ਅਧਿਐਨ ਲਈ ਵਿਸ਼ੇਸ਼ ਉੱਤਮ ਸਕੂਲ ਖੋਲ੍ਹੇ ਗਏ ਹਨ।
ਬੇਘਰ ਬੱਚਿਆਂ ਲਈ ਬੋਰਡਿੰਗ ਸਕੂਲ
ਦਿੱਲੀ ਸਰਕਾਰ ਨੇ ਬੇਘਰ ਬੱਚਿਆਂ ਲਈ ਬੋਰਡਿੰਗ ਸਕੂਲ ਬਣਾਉਣ ਦਾ ਫੈਸਲਾ ਕੀਤਾ ਹੈ। ਸੜਕਾਂ ਦੇ ਕਿਨਾਰਿਆਂ, ਫੁੱਟਪਾਥਾਂ, ਫਲਾਈਓਵਰਾਂ ਅਤੇ ਪੌੜੀਆਂ ਦੇ ਹੇਠਾਂ, ਧਾਰਮਿਕ ਸਥਾਨਾਂ, ਮੰਡਪਾਂ, ਰੇਲਵੇ ਪਲੇਟਫਾਰਮਾਂ 'ਤੇ ਰਹਿਣ ਵਾਲੇ ਬੱਚੇ ਆਸਰਾ, ਸਿੱਖਿਆ ਅਤੇ ਭੋਜਨ ਤੋਂ ਵਾਂਝੇ ਹਨ। ਇਨ੍ਹਾਂ ਬੱਚਿਆਂ ਨੂੰ ਆਸਰਾ, ਭੋਜਨ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ, ਦਿੱਲੀ ਸਰਕਾਰ ਨੇ ਇੱਕ ਬੋਰਡਿੰਗ ਸਕੂਲ ਬਣਾਉਣ ਦਾ ਐਲਾਨ ਕੀਤਾ। ਇਹ ਸਕੂਲ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਨ੍ਹਾਂ ਸਕੂਲਾਂ ਵਿੱਚ ਬੇਘਰੇ ਬੱਚਿਆਂ ਦੀ ਰਿਹਾਇਸ਼ ਦੇ ਨਾਲ-ਨਾਲ ਸਿੱਖਿਆ ਅਤੇ ਖਾਣੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਲਈ 10 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Delhi Budget 2022 : ਇਸ ਬਜਟ ਨਾਲ ਮਿਲੇਗਾ ਦਿੱਲੀ ਦੀ ਅਰਥਵਿਵਸਥਾ ਨੂੰ ਉਛਾਲ, ਗਾਂਧੀ ਨਗਰ ਨੂੰ ਬਣਾਏਗਾ ਗਾਰਮੈਂਟਸ ਹੱਬ : CM ਕੇਜਰੀਵਾਲ
Education Loan Information:
Calculate Education Loan EMI