ਦਿੱਲੀ ਕਾਰ ਧਮਾਕੇ ਕੇਸ ਵਿੱਚ ਜਾਂਚ ਏਜੰਸੀਆਂ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਪਤਾ ਲੱਗਿਆ ਹੈ ਕਿ ਇਸ ਧਮਾਕੇ ਦਾ ਮਾਸਟਰਮਾਈਂਡ ਅੱਤਵਾਦੀ ਡਾ. ਉਮਰ 2022 ਵਿੱਚ ਤੁਰਕੀ ਗਿਆ ਸੀ, ਜਿੱਥੇ ਉਸ ਨੇ ਇੱਕ ਸੀਰੀਆਈ ਆਤੰਕੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਡਾ. ਮੁਜ਼ੰਮਿਲ ਸ਼ਕੀਲ ਗਨਈ ਅਤੇ ਡਾ. ਮੁਜ਼ਫ਼ਫਰ ਰੈਦਰ ਵੀ ਉਸ ਦੇ ਨਾਲ ਸਨ। ਇਹ ਮੁਲਾਕਾਤ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਉਕਾਸ਼ਾ ਦੇ ਹੁਕਮ ‘ਤੇ ਕਰਵਾਈ ਗਈ ਸੀ।

Continues below advertisement


ਟੀਨੋ ਅੱਤਵਾਦੀ ਲਗਭਗ 20 ਦਿਨ ਤੁਰਕੀਏ ‘ਚ ਰਹੇ


ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਤਿੰਨੇ ਅੱਤਵਾਦੀ ਲਗਭਗ 20 ਦਿਨ ਤੁਰਕੀਏ ਵਿੱਚ ਰਹੇ। ਉਹ ਆਪਣੇ ਪਾਕਿਸਤਾਨੀ ਮਾਸਟਰਮਾਈਂਡ ਉਕਾਸ਼ਾ ਨਾਲ ਮਿਲਣਾ ਚਾਹੁੰਦੇ ਸਨ, ਜੋ ਪਾਕਿਸਤਾਨ–ਅਫਗਾਨਿਸਤਾਨ ਸਰਹੱਦ ‘ਤੇ ਰਹਿੰਦਾ ਹੈ। ਹਾਲਾਂਕਿ ਉਹ ਉਨ੍ਹਾਂ ਨਾਲ ਨਹੀਂ ਮਿਲ ਸਕਿਆ, ਪਰ ਉਸ ਨੇ ਉਨ੍ਹਾਂ ਨੂੰ ਸੀਰੀਆਈ ਆਤੰਕੀ ਨਾਲ ਮਿਲਣ ਦਾ ਹੁਕਮ ਦਿੱਤਾ। ਰਿਪੋਰਟ ਅਨੁਸਾਰ, ਡਾ. ਮੁਜ਼ਫ਼ਫ਼ਰ ਯੂਏਈ ਰਾਹੀਂ ਅਫਗਾਨਿਸਤਾਨ ਗਿਆ ਅਤੇ ਅਲ-ਕਾਇਦਾ ਵਿੱਚ ਸ਼ਾਮਲ ਹੋ ਗਿਆ।


ਅਲ-ਫਲਾਹ ਯੂਨੀਵਰਸਿਟੀ ਤੋਂ ਤਿਆਰ ਕੀਤਾ ਗਿਆ ਅੱਤਵਾਦੀ ਮੋਡੀਊਲ
ਉੱਧਰ ਉਕਾਸ਼ਾ ਨੇ ਡਾ. ਉਮਰ ਨੂੰ ਭਾਰਤ ਵਾਪਸ ਆ ਕੇ ਜੈਸ਼-ਏ-ਮੁਹੰਮਦ ਦੀ ਵੱਡੀ ਯੋਜਨਾ ਨੂੰ ਅੰਜਾਮ ਦੇਣ ਲਈ ਕਿਹਾ। ਭਾਰਤ ਆਉਣ ਤੋਂ ਬਾਅਦ ਡਾ. ਉਮਰ ਨੇ ਅਲ-ਫਲਾਹ ਯੂਨੀਵਰਸਿਟੀ ਜੋਇਨ ਕੀਤੀ ਅਤੇ ਉੱਥੇ ਹੀ ਇੱਕ ਆਤੰਕੀ ਮੋਡੀਊਲ ਤਿਆਰ ਕੀਤਾ, ਜੋ ਪੂਰੇ ਭਾਰਤ ਵਿੱਚ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਸੀ।


ਦੇਸ਼ਭਰ ‘ਚ ਹਮਲਿਆਂ ਦੀ ਸਾਜ਼ਿਸ਼
NIA ਦੇ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਤਿੰਨ ਡਾਕਟਰ ਅਤੇ ਮੌਲਵੀ ਮੁਫ਼ਤੀ ਇਰਫ਼ਾਨ ਅਹਿਮਦ ਵਾਗੇ ਦਿੱਲੀ ਕਾਰ ਧਮਾਕੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਦਾ ਮਕਸਦ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਹਮਲੇ ਕਰਨਾ ਸੀ। ਇਸ ਤੋਂ ਪਹਿਲਾਂ NIA ਨੇ ਪਲੰਬਰ ਅਮੀਰ ਰਸ਼ੀਦ ਅਲੀ ਅਤੇ ਜਸੀਰ ਬਿਲਾਲ ਵਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਅਮੀਰ ਨੇ ਧਮਾਕੇ ਵਿੱਚ ਵਰਤੀ ਗਈ ਕਾਰ ਖਰੀਦਣ ਵਿੱਚ ਮਦਦ ਕੀਤੀ ਸੀ, ਜਦਕਿ ਜਸੀਰ ‘ਤੇ ਡਰੋਨ ਨੂੰ ਰਾਕੇਟ ਵਿੱਚ ਤਬਦੀਲ ਕਰਨ ਲਈ ਤਕਨੀਕੀ ਮਦਦ ਦੇਣ ਦਾ ਗੰਭੀਰ ਦੋਸ਼ ਹੈ।


ਜਾਂਚ ਦੌਰਾਨ ਪਤਾ ਲੱਗਿਆ ਕਿ ਡਾ. ਉਮਰ ਧਮਾਕੇ ਵਿੱਚ ਵਰਤੀ ਗਈ ਕਾਰ ਖਰੀਦਣ ਤੋਂ ਇੱਕ ਹਫ਼ਤਾ ਪਹਿਲਾਂ ਪੰਪੋਰ ਗਿਆ ਸੀ ਤਾਂ ਜੋ ਪੈਸਿਆਂ ਦਾ ਇੰਤਜ਼ਾਮ ਕੀਤਾ ਜਾ ਸਕੇ। ਇਸ ਤੋਂ ਬਾਅਦ ਉਹ ਅਮੀਰ ਦੇ ਨਾਲ ਹਰਿਆਣਾ ਗਿਆ ਅਤੇ ਅਮੀਰ ਦੇ ਨਾਮ ‘ਤੇ ਕਾਰ ਖਰੀਦੀ। ਧਮਾਕੇ ਤੋਂ ਕੁਝ ਦਿਨ ਪਹਿਲਾਂ ਅਮੀਰ ਵਾਪਸ ਪੰਪੋਰ ਲੌਟ ਗਿਆ ਸੀ। ਇਹ ਸਾਰੇ ਦੋਸ਼ੀ ਸਭ ਤੋਂ ਪਹਿਲਾਂ ਜੰਮੂ–ਕਸ਼ਮੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ। ਜਾਂਚ ਦੌਰਾਨ ਅਲ-ਫਲਾਹ ਯੂਨੀਵਰਸਿਟੀ ਤੋਂ ਕੱਟੜਪੰਥੀ ਪੋਸਟਰ ਅਤੇ ਸਮੱਗਰੀ ਵੀ ਬਰਾਮਦ ਕੀਤੀ ਗਈ।


ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਹੋਏ ਸਨ ਆਤੰਕੀ
ਡਾ. ਮੁਜ਼ੰਮਿਲ, ਡਾ. ਅਦੀਲ ਅਤੇ ਡਾ. ਉਮਰ ਟੈਲੀਗ੍ਰਾਮ ਰਾਹੀਂ ਪਾਕਿਸਤਾਨ ਦੇ ਹੈਂਡਲਰ ਫ਼ੈਸਲ, ਹਾਸ਼ਿਮ ਅਤੇ ਉਕਾਸ਼ਾ ਨਾਲ ਜੁੜੇ ਹੋਏ ਸਨ। ਇਹ ਹੈਂਡਲਰ ਉਨ੍ਹਾਂ ਨੂੰ ਬੰਬ ਬਣਾਉਣ ਦੇ ਵੀਡੀਓ, ਕੱਟੜਪੰਥੀ ਸਮੱਗਰੀ ਅਤੇ ਓਪਰੇਸ਼ਨ ਸੰਬੰਧੀ ਹੁਕਮ ਭੇਜਦੇ ਰਹਿੰਦੇ ਸਨ।