ਨਵੀਂ ਦਿੱਲੀ: ਦਿੱਲੀ ਵਿੱਚ ਜੇ ਤੁਹਾਡੇ ਕੋਲ ਕਾਰ ਹੈ, ਤਾਂ ਨਵੰਬਰ ਤੋਂ ਇਸ ਨੂੰ ਸੜਕ 'ਤੇ ਕੱਢਣ ਤੋਂ ਪਹਿਲਾਂ ਇੱਕ ਵਾਰ ਕੈਲੰਡਰ ਜ਼ਰੂਰ ਵੇਖ ਲੈਣਾ, ਕਿਉਂਕਿ ਦਿੱਲੀ ਸਰਕਾਰ ਨੇ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵਾਰ ਫਿਰ ਆਡ-ਈਵਨ ਯੋਜਨਾ ਲਾਗੂ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਵਿੱਚ ਆਡ-ਈਵਨ ਯੋਜਨਾ 4 ਤੋਂ 15 ਨਵੰਬਰ ਤੱਕ ਲਾਗੂ ਕੀਤੀ ਜਾਏਗੀ। ਕੇਜਰੀਵਾਲ ਸਰਕਾਰ ਇਹ ਤਜਰਬਾ ਪਹਿਲਾਂ ਵੀ ਕਰ ਚੁੱਕੀ ਹੈ। ਇਸ ਦੌਰਾਨ ਦਿੱਲੀ ਸਰਕਾਰ ਪ੍ਰਦੂਸ਼ਣ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਵੀ ਵੰਡੇਗੀ।
ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ ਦੇ ਮੌਕੇ ‘ਤੇ ਘੱਟ ਪਟਾਕੇ ਸਾੜਨ ਦੀ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਦੱਸਿਆ, 'ਤਕਰੀਬਨ 1200 ਈਮੇਲਾਂ, RWAs ਤੇ ਮਾਹਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ #WinterActionPlan ਬਣਾਇਆ ਹੈ।'
ਇਹ ਹੈ ਕੇਜਰੀਵਾਲ ਸਰਕਾਰ ਦਾ ਵਿੰਟਰ ਐਕਸ਼ਨ ਪਲਾਨ
- ਦਿੱਲੀ ਸਰਕਾਰ ਸਮੂਹਿਕ ਤੌਰ 'ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਏਗੀ
- ਆਡ-ਈਵਨ ਫਿਰ ਲਾਗੂ ਹੋਏਗਾ
- ਮੁਫਤ ਮਾਸਕ ਉਪਲੱਬਧ ਹੋਣਗੇ
- Hotspot Action Plan ਲਾਗੂ ਹੋਏਗਾ
- ਕੂੜੇਦਾਨ ਨੂੰ ਅੱਗ ਲਗਾਉਣ 'ਤੇ ਪਾਬੰਦੀ
- ਧੂੜ ਦਾ ਉਚਿਤ ਨਿਯੰਤਰਣ
- ਦਿੱਲੀ ਸਰਕਾਰ 'Tree Challenge' ਲਿਆਏਗੀ
ਕੀ ਹੈ ਆਡ-ਈਵਨ ਫਾਰਮੂਲਾ
ਜੇ ਤੁਹਾਡੀ ਕਾਰ ਦੀ ਨੰਬਰ ਪਲੇਟ ਦਾ ਆਖਰੀ ਨੰਬਰ ਟਾਂਕ, ਯਾਨੀ ਆਡ (1,3,5,7,9) ਹੈ, ਤਾਂ ਤੁਸੀਂ ਮਹੀਨੇ ਦੀ 3, 5, 7, 9, 11, 13 ਤੇ 15 ਤਾਰੀਖ਼ ਨੂੰ ਹੀ ਵਾਹਨ ਚਲਾ ਸਕੋਗੇ। ਇਸੇ ਤਰ੍ਹਾਂ, ਜੇ ਤੁਹਾਡੀ ਗੱਡੀ ਦਾ ਆਖਰੀ ਨੰਬਰ ਜਿਸਤ, ਯਾਨੀ ਈਵਨ (2,4,6,8,0) ਹੈ, ਤਾਂ ਤੁਸੀਂ ਮਹੀਨੇ ਦੀ 4, 6, 8, 10, 12 ਤੇ 14 ਨੂੰ ਹੀ ਵਾਹਨ ਚਲਾ ਸਕਦੇ ਹੋ।