ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਖ਼ਿਲਾਫ਼ ‘ਜੰਗ-ਪ੍ਰਦੂਸ਼ਣ ਖ਼ਿਲਾਫ਼’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੁੱਧ ਵਿੱਚ ਦਿੱਲੀ ਦੇ ਸਾਰੇ ਵਿਭਾਗ ਸ਼ਾਮਲ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਾਇਓ ਡੀਕੰਪੋਜ਼ਰ ਘੋਲ ਨੂੰ ਸਾਰੇ ਦਿੱਲੀ ਦੇ ਕਿਸਾਨਾਂ ਦੇ ਖੇਤਾਂ ਵਿੱਚ ਛਿੜਕਿਆ ਜਾਵੇਗਾ ਜਿਸ ਨਾਲ ਪਰਾਲੀ ਗਲ ਜਾਏਗੀ ਤਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਨਹੀਂ ਹੋਏਗੀ। ਸੜਕਾਂ 'ਤੇ ਧੂੜ ਉਡਣ ਤੋਂ ਰੋਕਣ ਲਈ ਮਕੈਨੀਕਲ ਸਫਾਈ ਕੀਤੀ ਜਾਵੇਗੀ। ਪ੍ਰਦੂਸ਼ਣ ਨੂੰ ਰੋਕਣ ਲਈ ਰਾਜਧਾਨੀ ਵਿੱਚ ਐਂਟੀ-ਸਮੋਗ ਗਨਜ਼ ਵੱਡੇ ਪੱਧਰ ‘ਤੇ ਲਾਈਆਂ ਜਾਣਗੀਆਂ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਸੜਕਾਂ ਦੇ ਟੋਏ ਪੱਕੇ ਕੀਤੇ ਜਾਣਗੇ। ਇਸ ਮਹੀਨੇ ਗ੍ਰੀਨ ਦਿੱਲੀ ਐਪ ਲਾਂਚ ਕੀਤੀ ਜਾਏਗੀ। ਇਸ ਐਪ 'ਤੇ ਕੋਈ ਵੀ ਵਿਅਕਤੀ ਪ੍ਰਦੂਸ਼ਣ ਵਿਰੁੱਧ ਸ਼ਿਕਾਇਤ ਕਰ ਸਕਦਾ ਹੈ। ਇਸ ‘ਤੇ ਕਾਰਵਾਈ ਤੈਅ ਸਮੇਂ ਸੀਮਾ ਦੇ ਅੰਦਰ ਕੀਤੀ ਜਾਏਗੀ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਅਸੀਂ ਇਹ ਨੀਤੀ ਲੈ ਕੇ ਆ ਰਹੇ ਹਾਂ ਕਿ ਜੇ ਕੋਈ ਏਜੰਸੀ ਦਰਖਤ ਨੂੰ ਕੱਟਦੀ ਹੈ ਤਾਂ ਉਸ ਨੂੰ 80 ਫੀਸਦ ਰੁੱਖ ਲਾਉਣੇ ਪੈਣਗੇ।

https://punjabi.abplive.com/news/india/mri-at-gurudwara-bangla-sahib-for-only-50-rupees-lowest-fee-in-the-world-578467

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904