ਚੰਡੀਗੜ੍ਹ: Corona Vaccine ਨੂੰ ਲੈ ਕੇ ਵੱਡੀ ਤੇ ਰਾਹਤ ਭਰੀ ਖ਼ਬਰ ਹੈ। ਚੰਡੀਗੜ੍ਹ ਪੀਜੀਆਈ 'ਚ ਵੈਕਸੀਨ ਦੇ ਟ੍ਰਾਇਲ 'ਚ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੀਜੀਆਈ 'ਚ ਫਿਲਹਾਲ ਐਕਸਫੋਰਡ ਕੋਵਿਡਸ਼ੀਲਡ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਹੁਣ ਤਕ ਚੰਗਾ ਹੁੰਗਾਰਾ ਮਿਲਿਆ ਹੈ। ਪੀਜੀਆਈ 'ਚ ਇਸ ਵੈਕਸੀਨ ਦੀ ਪਹਿਲੀ ਡੋਜ਼ ਫਾਇਦੇਮੰਦ ਰਹੀ ਹੈ।
ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ, ਇਕ ਦਿਨਾਂ ਵਿਸ਼ੇਸ਼ ਸੈਸ਼ਨ ਸੱਦਣ ਦੀ ਤਿਆਰੀ
ਔਕਸਫੋਰਡ ਕੋਵਿਡਸ਼ੀਲਡ ਵੈਕਸੀਨ ਦੇ ਮਨੁੱਖੀ ਟ੍ਰਾਇਲ ਲਈ 68 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਪੀਜੀਆਈ 'ਚ ਪਹਿਲਾਂ ਹੀ ਇਸ ਵੈਕਸੀਨ ਦੇ ਟ੍ਰਾਇਲ ਲਈ 400 ਲੋਕਾਂ ਨੂੰ ਰਜਿਸਟ੍ਰੇਸ਼ਨ ਕੀਤਾ ਜਾ ਚੁੱਕਾ ਹੈ। ਵੈਕਸੀਨ ਦੇ ਟ੍ਰਾਇਲ ਲਈ ਹੁਣ ਤਕ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਸੰਗਰੂਰ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਦਾ ਰੂਟ
ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰ
ਮਿਲੀ ਜਾਣਕਾਰੀ ਮੁਤਾਬਕ ਹੁਣ ਤਕ ਕਿਸੇ ਵੀ ਵਾਲੰਟੀਅਰ 'ਤੇ ਪਹਿਲੀ ਡੋਜ਼ ਦਾ ਕੋਈ ਖਤਰਨਾਕ ਪ੍ਰਭਾਵ ਸਾਹਮਣੇ ਨਹੀਂ ਆਇਆ। ਅਜਿਹੇ 'ਚ ਉਮੀਦ ਬੱਝੀ ਹੈ ਕਿ ਇਹ ਵੈਕਸੀਨ ਕੋਰੋਨਾ ਖਿਲਾਫ ਲਾਹੇਵੰਦ ਸਿੱਧ ਹੋ ਸਕਦੀ ਹੈ ਪਰ ਦੂਜੀ ਡੋਜ਼ ਦੇਣ ਤੋਂ ਬਾਅਦ ਹੀ ਕਿਸੇ ਨਤੀਜੇ ਤੋਂ ਪਹੁੰਚਿਆ ਜਾਵੇਗਾ। ਜਿਨ੍ਹਾਂ ਲੋਕਾਂ ਨੂੰ ਕੋਰੋਨਾ ਡੋਜ਼ ਦਿੱਤੀ ਗਈ ਹੈ ਉਨ੍ਹਾਂ ਨੂੰ ਹੁਣ 29ਵੇਂ ਦਿਨ ਦੂਜੀ ਡੋਜ਼ ਦਿੱਤੀ ਜਾਵੇਗੀ।
ਜਦੋਂ ਪੰਜਾਬੀਆਂ ਦਾ ਖੂਨ ਖੌਲ੍ਹਿਆ....ਨਿਆਣਿਆਂ ਤੋਂ ਲੈ ਕੇ ਸਿਆਣੇ ਮੈਦਾਨ 'ਚ ਡਟੇ
ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ