ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਸੇਕ ਸਮੁੰਦਰੋਂ ਪਾਰ ਵਿਦੇਸ਼ਾਂ 'ਚ ਵੀ ਪੰਜਾਬੀ ਭਾਈਚਾਰੇ ਤਕ ਵੀ ਪਹੁੰਚਿਆ ਹੈ। ਇਸ ਤਹਿਤ ਜਿੱਥੇ ਪੰਜਾਬ 'ਚ ਵੱਡੇ ਪੱਧਰ 'ਤੇ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੋਇਆ ਹੈ ਉੱਥੇ ਹੀ ਬਾਹਰਲੇ ਮੁਲਕਾਂ 'ਚ ਵੀ ਪੰਜਾਬੀ ਰੋਹਸ ਪ੍ਰਦਰਸ਼ਨ ਕਰ ਰਹੇ ਹਨ।


ਕੈਨੇਡਾ 'ਚ ਵੱਖ-ਵੱਖ ਥਾਈਂ ਪਰਵਾਸੀ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਚਾਰ ਅਕਤੂਬਰ ਨੂੰ ਬਰੈਂਪਟਨ 'ਚ ਪੰਜਾਬੀਆਂ ਨੇ ਇਕੱਠੇ ਹੋਕੇ ਕਿਸਾਨਾਂ ਦੇ ਹੱਕ 'ਚ ਨਾਅਰਾ ਲਾਇਆ। ਇਸ ਤੋਂ ਇਲਾਵਾ 11 ਅਕਤੂਬਰ ਨੂੰ ਟੋਰਾਂਟੋ 'ਚ ਕਿਸਾਨਾਂ ਦੇ ਸਮਰਥਨ 'ਚ 11 ਅਕਤੂਬਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ।


ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼


ਇਸ ਤੋਂ ਪਹਿਲਾਂ ਇਟਲੀ, ਫਰਾਂਸ ਜਿਹੇ ਮੁਲਕਾਂ 'ਚ ਵੀ ਪੰਜਾਬੀ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰ ਕਰ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਸੁਧਾਰਾਂ ਦੇ ਨਾਂਅ 'ਤੇ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦੇਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ