ਸਾਊਦੀ ਅਰਬ ਦੇ ਹੱਜ ਮੰਤਰਾਲੇ ਨੇ ਪਵਿੱਤਰ ਸ਼ਹਿਰ ਮੱਕਾ ਲਈ ਉਮਰਾਹ ਦੀ ਯਾਤਰਾ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਮਾਰਚ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਾਊਦੀ ਅਰਬ ਨੇ ਵਿਦੇਸ਼ੀ ਅਤੇ ਘਰੇਲੂ ਮੁਸਲਮਾਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਸੀ।
ਮੰਤਰਾਲੇ ਅਤੇ ਉਮਰਾਹ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਯਾਤਰਾ ਚਾਰ ਪੜਾਵਾਂ ਵਿੱਚ ਹੋਵੇਗੀ।ਪਹਿਲਾ ਪੜਾਅ ਅੱਜ ਯਾਨੀ 4 ਅਕਤੂਬਰ ਤੋਂ ਸਿਰਫ 30 ਪ੍ਰਤੀਸ਼ਤ ਯਾਤਰੀਆਂ ਨਾਲ ਸ਼ੁਰੂ ਹੋਇਆ।
ਉਨ੍ਹਾਂ ਕਿਹਾ ਕਿ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ਵਿੱਚ 75 ਫੀਸਦ ਯਾਤਰੀ ਸ਼ਾਮਲ ਹੋਣਗੇ। ਤੀਜੇ ਪੜਾਅ ਵਿੱਚ 1 ਨਵੰਬਰ ਤੋਂ ਸਥਾਨਕ ਅਤੇ ਵਿਦੇਸ਼ੀ ਮੁਸਲਿਮ ਯਾਤਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ 1,08,000 ਤੋਂ ਵੱਧ ਵਿਦੇਸ਼ੀ ਅਤੇ ਸਥਾਨਕ ਯਾਤਰੀਆਂ ਨੂੰ ਉਮਰਾਹ ਵਿੱਚ ਭਾਗ ਲੈਣ ਦੀ ਇਜਾਜ਼ਤ ਮਿਲੀ ਸੀ। ਯਾਤਰਾ ਦੌਰਾਨ ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀ ਦੇ ਉਪਾਵਾਂ ਦੀ ਪਾਲਣਾ ਕਰਨਾ ਹੋਏਗਾ।