ਨਵੀਂ ਦਿੱਲੀ: ਪਾਕਿਸਤਾਨ ਦੇ ਬਾਲਾਕੋਟ ‘ਚ ਭਾਰਤੀ ਹਵਾਈ ਸੈਨਾ ਦੇ ਏਅਰ ਸਟ੍ਰਾਈਕ ‘ਚ ਕਿੰਨੇ ਅੱਤਵਾਦੀ ਮਾਰੇ ਗਏ? ਇਸ ‘ਤੇ ਖੂਬ ਬਿਆਨਬਾਜ਼ੀ ਹੋ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਸਭ ਨੂੰ ਲੱਗਿਆ ਕਿ ਇਸ ਵਾਰ ਸਰਜੀਕਲ ਸਟ੍ਰਾਈਕ ਨਹੀਂ ਹੋ ਸਕਦੀ, ਇਸ ਵਾਰ ਕੀ ਹੋਵੇਗਾ? ਇਸ ਤੋਂ 13 ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਏਅਰ ਸਟ੍ਰਾਈਕ ਕੀਤੀ ਜਿਸ ‘ਚ 250 ਅੱਤਵਾਦੀ ਮਾਰੇ ਗਏ।


ਅਮਿਤ ਸਾਹ ਦੇ ਇਸ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਕੀ ਅਮਿਤ ਸ਼ਾਹ ਮੁਤਾਬਕ ਸੈਨਾ ਝੂਠ ਬੋਲ ਰਹੀ ਹੈ? ਸੈਨਾ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਕੌਣ ਮਰਿਆ, ਕਿੰਨੇ ਮਰੇ, ਕੋਈ ਮਰਿਆ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਚੋਣਾਂ ਦੇ ਮੱਦੇਨਜ਼ਰ ਆਪਣੇ ਫਾਇਦੇ ਲਈ ਭਾਜਪਾ ਤੇ ਅਮਿਤ ਸ਼ਾਹ ਸੈਨਾ ਨੂੰ ਝੂਠਾ ਕਹਿ ਰਹੇ ਹਨ? ਦੇਸ਼ ਨੂੰ ਸੈਨਾ ‘ਤੇ ਪੂਰਾ ਭਰੋਸਾ ਹੈ। ਕੀ ਅਮਿਤ ਸ਼ਾਹ ਤੇ ਭਾਜਪਾ ਨੂੰ ਸੈਨਾ ‘ਤੇ ਭਰੋਸਾ ਨਹੀਂ?”


ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟ੍ਰਾਈਕ ਦੀ ਗੱਲ ਖੁਦ ਕਹੀ ਹੈ ਪਰ ਇਸ ‘ਚ ਕਿੰਨਾ ਨੁਕਸਾਨ ਹੋਇਆ, ਇਸ ਦੀ ਜਾਣਕਾਰੀ ਨਹੀਂ ਦਿੱਤੀ। ਕੱਲ੍ਹ ਕੇਂਦਰੀ ਮੰਤਰੀ ਐਸਐਸ ਆਹਲੂਵਾਲੀਆ ਨੇ ਕਿਹਾ ਸੀ ਕਿ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ‘ਚ ਮਾਰੇ ਗਏ ਅੱਤਵਾਦੀਆਂ ਦੇ ਅਪੁਸ਼ਟ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਏਅਰ ਸਟ੍ਰਾਈਕ ਤੋਂ ਬਾਅਦ ਮੋਦੀ ਨੇ ਰਾਜਸਥਾਨ ਦੇ ਚੁਰੂ ‘ਚ ਰੈਲੀ ਕੀਤੀ।

ਉਨ੍ਹਾਂ ਕਿਹਾ, “ਕੀ ਮੋਦੀ ਜੀ ਨੇ ਕਿਹਾ ਕਿ ਸਟ੍ਰਾਈਕ ‘ਚ 300 ਲੋਕ ਮਾਰੇ ਗਏ? ਕੀ ਭਾਜਪਾ ਦੇ ਕਿਸੇ ਬੁਲਾਰੇ ਨੇ ਕਦੇ ਕਿਹਾ ਕਿ ਸਟ੍ਰਾਈਕ ‘ਚ 300 ਲੋਕ ਮਾਰੇ ਗਏ। ਕੀ ਅਮਿਤ ਸ਼ਾਹ ਨੇ ਕਿਹਾ ਕਿ ਹਮਲੇ ਦਾ ਮਕਸਦ ਮਾਰਨਾ ਨਹੀਂ ਸੁਨੇਹਾ ਦੇਣਾ ਸੀ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਜਾਨ ਜਾਵੇ।”

ਕਈ ਵਿਰੋਧੀ ਧਿਰਾਂ ਨੇ ਏਅਰ ਸਟ੍ਰਾਈਕ ਦੀ ਤਾਰੀਫ ਕੀਤੀ ਹੈ ਪਰ ਅੱਤਵਵਾਦੀਆਂ ਦੇ ਮਾਰੇ ਜਾਣ ਦੇ ਅੰਕੜਿਆਂ ‘ਤੇ ਸਵਾਲ ਵੀ ਚੁੱਕੇ ਹਨ ਤੇ ਸਰਕਾਰ ਇਸ ਦੇ ਸਬੂਤ ਮੰਗੇ ਹਨ।