ਨਵੀਂ ਦਿੱਲੀ: ਦਿੱਲੀ 'ਚ 26 ਜਨਵਰੀ ਨੂੰ ਹੋਏ ਬਵਾਲ ਦੇ ਮਾਮਲੇ 'ਚ ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਨੇ 12 ਕਿਸਾਨ ਲੀਡਰਾਂ ਨੂੰ ਨੋਟਿਸ ਜਾਰੀ ਕਰਕੇ ਅੱਜ ਕ੍ਰਾਇਮ ਬ੍ਰਾਂਚ ਦਫ਼ਤਰ ਸੱਦਿਆ ਹੈ। ਹਾਲਾਂਕਿ ਪੁਲਿਸ ਦੇ ਨੋਟਿਸ ਦਾ ਕਿਸਾਨ ਲੀਡਰਾਂ ਨੇ ਅਜੇ ਤਕ ਕੋਈ ਜਵਾਬ ਨਹੀਂ ਦਿੱਤਾ। ਦਿੱਲੀ ਪੁਲਿਸ ਦੇ ਸੂਤਰਾਂ ਦੇ ਮੁਤਾਬਕ ਕ੍ਰਾਇਮ ਬ੍ਰਾਂਚ ਇਨ੍ਹਾਂ ਲੀਡਰਾਂ ਤੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈਕੇ ਪੁੱਛਗਿਛ ਕਰਨਾ ਚਾਹੁੰਦੀ ਹੈ।


ਕ੍ਰਾਇਮ ਬ੍ਰਾਂਚ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ, ਬੂਟਾ ਸਿੰਘ ਬੁਰਜਗਿੱਲ, ਦਰਸ਼ਨ ਪਾਲ ਸਿੰਘ, ਸ਼ਮਸ਼ੇਰ ਪੰਧੇਰ ਤੇ ਸਤਨਾਮ ਪੰਨੂ ਸਮੇਤ 12 ਲੀਡਰਾਂ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਹੈ।


ਉਧਰ, ਹਿੰਸਾ ਦੀ ਜਾਂਚ ਨੂੰ ਲੈ ਕੇ ਫੋਰੈਂਸਕ ਐਕਸਪਰਟ ਟੀਮ ਕੁਝ ਦੇਰ 'ਚ ਗਾਜ਼ੀਪੁਰ ਬਾਰਡਰ ਦੇ ਪਾਸ ਹੰਗਾਮੇ ਵਾਲੀ ਥਾਂ ਪਹੁੰਚ ਸਕਦੀ ਹੈ। ਦਰਅਸਲ ਦਿੱਲੀ ਪੁਲਿਸ ਨੇ ਫੋਰੈਂਸਕ ਟੀਮ ਨਾਲ ਤੋੜਫੋੜ ਦੀ ਜਾਂਚ ਨੂੰ ਲੈਕੇ ਫੋਰੈਂਸਕ ਟੀਮ ਨਾਲ ਸੈਂਪਲ ਜੁਟਾਉਣ ਦੀ ਗੁਜ਼ਾਰਸ਼ ਕੀਤੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ