ਨਵੀਂ ਦਿੱਲੀ: ਹਰ ਘਰ ਨੂੰ ਰਾਸ਼ਨ ਕਾਰਡ ਦੀ ਡੋਰ ਸਟੈੱਪ ਡਿਲੀਵਰੀ ਦਿੱਤੀ ਜਾਵੇਗੀ। ਇਹ ਐਲਾਨ ਤੀਜੀ ਵਾਰ ਸਰਕਾਰ ਬਣਾਉਣ ਦੇ ਸੁਫਨੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੈਦਾਨ 'ਚ ਉੱਤਰੀ ਆਮ ਆਦਮੀ ਪਾਰਟੀ ਨੇ ਅੱਜ ਆਪਣੇ ਮੈਨੀਫੈਸਟੋ ਰਾਹੀਂ ਕੀਤਾ ਹੈ। ਦਿੱਲੀ 'ਚ 8 ਫਰਵਰੀ ਨੂੰ ਚੋਣਾਂ ਹਨ ਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।


ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ਜਾਰੀ ਕਰ ਕਈ ਐਲਾਨ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ 24 ਘੰਟੇ ਕੀਤੀ ਜਾਵੇਗੀ। ਤਾਰਾਂ ਦੇ ਜਾਲ ਤੋਂ ਦਿੱਲੀ ਨੂੰ ਮੁਕਤ ਕਰਨ ਦੀ ਵੀ ਗਾੰਰਟੀ ਲੈ ਰਹੀ ਹੈ 'ਆਪ'। ਇਸ ਦੇ ਨਾਲ ਹੀ ਮਹਿਲਾ ਸੁਰਖਿਆ, ਮੁਹੱਲਾ ਮਾਰਸ਼ਲ ਲਾਉਣ ਦੀ ਵੀ ਗੱਲ ਕੀਤੀ ਹੈ।

ਦਿੱਲੀ ਨੂੰ ਪ੍ਰਦੂਸ਼ਨ ਮੁਕਤ ਕਰਨ ਦੀ ਗਾਰੰਟੀ, 10 ਲੱਖ ਬਜ਼ੁਰਗਾਂ ਨੂੰ ਤੀਰਥ ਯਾਤਰਾ, ਹਰ ਬੱਚੇ 'ਚ ਦੇਸ਼ ਪ੍ਰੇਮ ਵਧਾਉਣ ਲਈ ਦੇਸ਼ ਭਗਤੀ ਪਾਠਕ੍ਰਮ ਤੇ ਯਮੁਨਾ ਵਿਕਾਸ ਬੋਰਡ ਬਣਾ ਯਮੁਨਾ ਨੂੰ ਸਾਫ ਕਰਨ ਦਾ ਕੰਮ ਕੀਤਾ ਜਾਏਗਾ।

ਇਸ ਦੇ ਨਾਲ ਬਿਜਲੀ ਦੀ 200 ਫਰੀ ਯੂਨਿਟ ਸਕੀਮ ਜਾਰੀ ਰਹੇਗੀ। ਗਲੀ ਗਲੀ 'ਚ ਸਟ੍ਰੀਟ ਲਾਈਟਾਂ ਲਈਆਂ ਜਾਣਗੀਆਂ। ਦਿੱਲੀ ਮੈਟਰੋ ਨੂੰ 500 ਕਿਲੋ ਮੀਟਰ ਤੋਂ ਅੱਗੇ ਵਧਾਇਆ ਜਾਵੇਗਾ।