ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਮਿਤੀ ਤੈਅ ਕਰਨ ਲਈ ਵੀਰਵਾਰ ਨੂੰ ਕਈ ਮੀਟਿੰਗਾਂ ਕੀਤੀਆਂ। ਦਿੱਲੀ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ ਫਰਵਰੀ 2020 ਨੂੰ ਪੂਰਾ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਚੋਣਾਂ ਦਾ ਐਲਾਨ ਜਨਵਰੀ ਦੇ ਪਹਿਲੇ ਹਫਤੇ ਕਰ ਦਿੱਤਾ ਜਾਏਗਾ।
ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੀ 70 ਮੈਂਬਰੀ ਅਸੈਂਬਲੀ ਦੀਆਂ ਚੋਣਾਂ ਦੀ ਤਰੀਕ ਤੈਅ ਕਰਨ ਲਈ ਮੀਟਿੰਗਾਂ ਕੀਤੀਆਂ ਹਨ। ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਬਾਰੇ ਦੱਸਿਆ ਜਾਏਗਾ। ਮੀਟਿੰਗ ਦੇ ਪਹਿਲੇ ਦੌਰ 'ਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਵਾਸਾ ਤੇ ਸੁਨੀਲ ਚੰਦਰਾ ਸਮੇਤ ਹੋਰ ਉੱਚ ਅਧੀਕਾਰੀ ਵੀ ਹਾਜ਼ਰ ਸਨ।
ਕੇਜਰੀਵਾਲ ਦੀ ਫਾਈਨਲ ਪ੍ਰੀਖਿਆ! ਦਿੱਲੀ ਚੋਣਾਂ ਦਾ ਐਲਾਨ ਜਨਵਰੀ 'ਚ
ਏਬੀਪੀ ਸਾਂਝਾ
Updated at:
26 Dec 2019 01:44 PM (IST)
ਚੋਣ ਕਮਿਸ਼ਨ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਮਿਤੀ ਤੈਅ ਕਰਨ ਲਈ ਵੀਰਵਾਰ ਨੂੰ ਕਈ ਮੀਟਿੰਗਾਂ ਕੀਤੀਆਂ। ਦਿੱਲੀ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ ਫਰਵਰੀ 2020 ਨੂੰ ਪੂਰਾ ਹੋ ਜਾਵੇਗਾ।
- - - - - - - - - Advertisement - - - - - - - - -