BJP Manifesto For Delhi Elections 2025: ਭਾਰਤੀ ਜਨਤਾ ਪਾਰਟੀ (BJP) ਨੇ ਅੱਜ ਸ਼ੁੱਕਰਵਾਰ (17 ਜਨਵਰੀ, 2025) ਨੂੰ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਮੈਨੀਫੈਸਟੋ ਜਾਰੀ ਕੀਤਾ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਦਿੱਲੀ ਦੀਆਂ ਔਰਤਾਂ ਲਈ ਮਹਿਲਾ ਸਮ੍ਰਿਧੀ ਯੋਜਨਾ ਲਈ 2500 ਰੁਪਏ ਪ੍ਰਤੀ ਮਹੀਨਾ ਪਹਿਲੀ ਕੈਬਨਿਟ ਵਿੱਚ ਪਾਸ ਕੀਤਾ ਜਾਵੇਗਾ। ਐਲਪੀਜੀ ਸਿਲੰਡਰ 'ਤੇ 500 ਰੁਪਏ ਦੀ ਸਬਸਿਡੀ ਹੋਵੇਗੀ। ਹੋਲੀ ਅਤੇ ਦੀਵਾਲੀ 'ਤੇ ਇੱਕ ਵਾਧੂ ਸਿਲੰਡਰ ਉਪਲਬਧ ਹੋਵੇਗਾ। ਜਣੇਪਾ ਸੁਰੱਖਿਆ ਯੋਜਨਾ ਤਹਿਤ 21000 ਰੁਪਏ ਦਿੱਤੇ ਜਾਣਗੇ। 6 ਪੋਸ਼ਣ ਸੰਬੰਧੀ ਕਿੱਟਾਂ ਵੱਖਰੇ ਤੌਰ 'ਤੇ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ, "ਅਸੀਂ ਸਾਰੇ ਵਰਗਾਂ ਨਾਲ ਸੰਪਰਕ ਕੀਤਾ। ਸਾਨੂੰ 1 ਲੱਖ 80 ਹਜ਼ਾਰ ਸੁਝਾਅ ਮਿਲੇ ਹਨ। ਇਸ ਨੂੰ ਲੈ ਕੇ 12 ਹਜ਼ਾਰ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਸੰਕਲਪ ਪੱਤਰ ਤਿੰਨ ਹਿੱਸਿਆਂ ਵਿੱਚ ਹੋਵੇਗਾ। ਮੈਂ ਅੱਜ ਪਹਿਲਾ ਭਾਗ ਜਾਰੀ ਕਰ ਰਿਹਾ ਹਾਂ। ਦੂਜਾ ਅਤੇ ਤੀਜਾ ਬਾਅਦ ਵਿੱਚ ਆਵੇਗਾ।"
ਜੇਪੀ ਨੱਡਾ ਨੇ ਕਿਹਾ, "ਆਮ ਆਦਮੀ ਪਾਰਟੀ ਨੇ 2018 ਤੋਂ ਦਿੱਲੀ ਦੇ 51 ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤੋਂ ਵਾਂਝਾ ਰੱਖਿਆ ਹੈ। ਅਸੀਂ ਪਹਿਲੀ ਕੈਬਨਿਟ ਵਿੱਚ ਦਿੱਲੀ ਵਿੱਚ ਆਯੁਸ਼ਮਾਨ ਯੋਜਨਾ ਲਾਗੂ ਕਰਾਂਗੇ। ਅਸੀਂ ਦਿੱਲੀ ਸਰਕਾਰ ਤੋਂ 5 ਲੱਖ ਰੁਪਏ ਦਾ ਵਾਧੂ ਕਵਰ ਦੇਵਾਂਗੇ।" ਦਿੱਲੀ ਦੇ ਲੋਕਾਂ ਨੂੰ ਕੇਂਦਰ ਵੱਲੋਂ 5 ਲੱਖ ਰੁਪਏ ਤੇ ਰਾਜ ਸਰਕਾਰ ਵੱਲੋਂ 5 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦਿੱਲੀ ਦੇ ਲੋਕਾਂ ਨੂੰ ਕੁੱਲ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ।"
ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਭਾਜਪਾ ਮੁਖੀ ਨੇ ਕਿਹਾ, "ਮੈਂ ਸਿਹਤ ਮੰਤਰੀ ਵਜੋਂ ਬੋਲ ਰਿਹਾ ਹਾਂ। ਉਨ੍ਹਾਂ ਦਾ ਮੁਹੱਲਾ ਕਲੀਨਿਕ ਭ੍ਰਿਸ਼ਟਾਚਾਰ ਦਾ ਅੱਡਾ ਹੈ। 300 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। 100 ਕਰੋੜ ਰੁਪਏ ਦੇ ਦਵਾਈਆਂ ਦੇ ਠੇਕਾ ਮੁੱਖ ਮੰਤਰੀ ਦੇ ਕਰੀਬੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀ ਜਾਂਚ ਹੋਵੇਗੀ ਤੇ ਜੇਲ੍ਹ ਵਿੱਚ ਸੁੱਟਿਆ ਜਾਵੇਗਾ।