ਨਵੀਂ ਦਿੱਲੀ: ਉੱਤਰ-ਪੱਛਮੀ ਜ਼ਿਲ੍ਹੇ ਦੇ ਕਿਰਾੜੀ ਖੇਤਰ ‘ਚ ਕੱਪੜਾ ਗੁਦਾਮ ਨੂੰ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ ਤਿੰਨ ਬੱਚਿਆਂ ਸਣੇ ਨੌਂ ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ‘ਚ ਤਿੰਨ ਲੋਕ ਗੰਭੀਰ ਤੌਰ ‘ਤੇ ਝੁਲਸ ਗਏ। ਦਿੱਲੀ ਦੇ ਫਾਈਰ ਬਿਗ੍ਰੇਡ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ 12:30 ਵਜੇ ਮਿਲੀ। ਇ ਬਾਅਦ ਅੱਗ ਬੁਝਾਊ ਵਿਭਾਗ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚੀਆਂ।
ਵਿਭਾਗ ਨੇ 3:50 ਤੱਕ ਅੱਗ ‘ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਇੱਕ ਅਧਿਕਾਰੀ ਨੇ ਦੱਸਿਆਂ ਕਿ ਇਮਾਰਤ ਦੀ ਦੂਜੀ ਮੰਜ਼ਲ ‘ਤੇ ਸਿਲੰਡਰ ਫਟਣ ਕਰਕੇ ਬਿਲਡਿੰਗ ਦਾ ਜ਼ਿਆਦਾ ਹਿੱਸਾ ਡਿੱਗ ਗਿਆ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਦੱਸਿਆ ਕਿ ਜਦੋਂ ਅੱਗ ਲੱਗੀ ਉਸ ਸਮੇਂ ਲੋਕ ਗੁਦਾਮ‘ਚ ਸੋ ਰਹੇ ਸੀ। ਗੋਦਾਮ ਇਲਾਕੇ ਦੀ ਭਿੜੀ ਗਲੀ ‘ਚ ਸੀ ਜਿੱਥੇ ਅੱਗ ਬੁਝਾਊ ਟੀਮ ਨੂੰ ਪਹੁੰਚਣ ‘ਚ ਮੁਸ਼ਕਿਲ ਹੋਈ।