IND Vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੁਕਾਬਲਾ ਖੇਡਿਆ ਗਿਆ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਪਰ ਇਹ ਫੈਸਲਾ ਭਾਰਤ ਦੇ ਹੱਕ ਚ ਨਹੀਂ ਗਿਆ। ਭਾਰਤੀ ਗੇਂਦਬਾਜ਼ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਸਾਹਮਣੇ ਥੋੜੇ ਬੇਅਸਰ ਨਜ਼ਰ ਆਏ।


ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 316 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਵੈਸਟਇੰਡੀਜ਼ ਵੱਲੋਂ ਨਿਕੋਲਸ ਪੂਰਨ ਤੇ ਕਿਰੌਨ ਪੋਲਾਰਡ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਦੋਵੇਂ ਨੇ ਆਪੋ ਆਪਣੇ ਅਰਧ ਸੈਂਕੜੇ ਵੀ ਪੂਰੇ ਕੀਤੇ। ਪੂਰਨ ਨੇ 64 ਗੇਂਦਾਂ ਚ 89 ਦੌੜਾਂ ਦੀ ਪਾਰੀ ਖੇਡੀ। ਜਦਕਿ ਪੋਲਾਰਡ ਨੇ 51 ਗੇਂਦਾਂ ਚ 74 ਦੌੜਾਂ ਬਣਾਈਆਂ।
ਭਾਰਤ ਵੱਲੋਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਡੈਬੀਉ ਕੀਤਾ। ਡੈਬੀਊ ਮੈਚ ਚ ਉਨਾਂ ਸ਼ਾਨਦਾਰ ਗੇਂਦਬਾਜ਼ੀ ਕਰਦਿਆੰ 2 ਵਿਕਟਾਂ ਹਾਸਲ ਕੀਤੀ।
316 ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 4 ਵਿਕਟ ਗਵਾ ਕੇ 203 ਦੌੜਾਂ ਬਨਾ ਲਈਆਂ ਹਨ। ਕਪਤਾਨ ਵਿਰਾਟ ਕੋਹਲੀ 46 ਗੇਂਦਾ 'ਚ 45 ਰਨ ਬਣਾ ਕੇ ਨਬਾਦ ਖੇਲ ਰਹੇ ਹਨ। ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਦੋਵਾਂ ਨੇ ਆਪੋ ਆਪਣੇ ਅਰਧ ਸੈਂਕੜੇ ਪੂਰੇ ਕੀਤੇ।
ਸੀਰੀਜ਼ ਦੇ ਪਹਿਲੇ ਮੈਚ ਚ ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੂਜੇ ਮੁਕਾਬਲੇ ਚ ਭਾਰਤ ਨੇ ਵਾਪਸੀ ਕੀਤੀ ਤੇ 107 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।