ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਹੁਣ 100 ਫੀਸਦ ਸਟਾਫ ਨਾਲ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਰਾਜਧਾਨੀ 'ਚ ਕੋਵਿਡ-19 ਸਬੰਧੀ ਸਥਿਤੀ 'ਚ ਸੁਧਾਰ ਤੋਂ ਬਾਅਦ ਦਿੱਲੀ ਸਰਕਾਰ ਨੇ ਆਪਣੇ ਦਫਤਰਾਂ ਨੂੰ ਵੀ ਸਾਰੇ ਕਰਮਚਾਰੀਆਂ ਨੂੰ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ 'ਚ ਕੋਰੋਨਾ ਦੇ ਘੱਟ ਹੁੰਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ। ਇਹ ਹੁਕਮ ਤਤਕਾਲ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।


ਦਿੱਲੀ ਸਰਕਾਰ ਨੇ ਆਪਣੇ ਹੁਕਮਾਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਦਿਆਂ ਵਿਭਾਗਾਂ ਨੂੰ ਹਿਦਾਇਤ ਦਿੰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਸੋਸ਼ਲ ਡਿਸਟੈਂਸਿੰਗ ਸਮੇਤ ਸਾਰੇ ਕੋਰੋਨਾ ਨਿਯਮਾਂ ਦਾ ਸਖਤਾਈ ਨਾਲ ਪਾਲਣ ਕਰਨ।


ਡੀਡੀਐਮਏ ਦੇ ਮੁੱਖ ਸਕੱਤਰ ਵਿਜੇ ਦੇਵ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਘੱਟ ਹੋਏ ਹਨ। ਲਿਹਾਜ਼ਾ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਸਰਕਾਰੀ, ਪੀਐਸਯੂ, ਨਿਗਮਾਂ ਤੇ ਸਥਾਨਕ ਵਿਭਾਗਾਂ ਦੇ ਦਫਤਰ ਕਰਮਚਾਰੀਆਂ ਦੀ 100 ਫੀਸਦ ਹਾਜ਼ਰੀ ਦੇ ਨਾਲ ਕੰਮ ਕਰ ਸਕਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ