ਨਵੀਂ ਦਿੱਲੀ: ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਕੋਵਿਡ-19 ਖਿਲਾਫ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਸ਼ਹਿਰ ਦੀਆਂ ਤਿਆਰੀਆਂ 'ਤੇ ਮੁੱਖ ਕੱਤਰ ਵਿਜੇ ਦੇਵ ਤੋਂ ਵੀਰਵਾਰ ਰਿਪੋਰਟ ਮੰਗੀ। ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਸੋਧ ਐਕਟ, 2021 ਦੇ ਪ੍ਰਭਾਵੀ ਹੋਣ ਮਗਰੋਂ ਇਹ ਉਨ੍ਹਾਂ ਦਾ ਪਹਿਲਾਂ ਮਹੱਤਵਪੂਰਨ ਕਦਮ ਹੈ।
ਇਸ ਐਕਟ ਦੇ ਤਹਿਤ ਦਿੱਲੀ 'ਚ ਸਰਕਾਰ ਦਾ ਮਤਲਬ ਉਪਰਾਜਪਾਲ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਇਕ ਨੋਟੀਫਿਕੇਸ਼ਨ ਦੇ ਮੁਤਾਬਕ ਐਕਟ ਦੇ ਪ੍ਰਬੰਧ 27 ਅਪ੍ਰੈਲ ਤੋਂ ਪ੍ਰਭਾਵੀ ਹਨ।
ਬੈਜਲ ਦੇ ਦਫਤਰ ਨੇ ਇਕ ਟਵਿਟਰ ਹੈਂਡਲ-ਰਾਜਨਿਵਾਸ-ਦਿੱਲੀ-ਵੀ ਬਣਾਇਆ ਹੈ ਤੇ ਕਿਹਾ ਹੈ ਕਿ ਇਸ ਨਾਲ ਰਾਸ਼ਟਰੀ ਰਾਜਧਾਨੀ 'ਚ ਰਹਿਣ ਵਾਲਿਆਂ ਲਈ ਅਧਿਕਾਰਤ ਐਲਾਨ, ਪ੍ਰਤੀਕਿਰਿਆਵਾਂ ਤੇ ਹੋਰ ਉਪਯੋਗੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸ਼ਹਿਰ ਕੋਲ 18 ਤੋਂ 44 ਸਾਲ ਦੇ ਲੋਕਾਂ ਦੇ ਟੀਕਾਕਰਨ ਲਈ ਟੀਕੇ ਨਹੀਂ ਹਨ ਤੇ ਇਸ ਲਈ ਉਤਪਾਦਕਾਂ ਨੂੰ ਆਰਡਰ ਦਿੱਤੇ ਗਏ ਹਨ। ਮੰਤਰੀ ਨੇ ਹਾਲਾਂਕਿ ਕਿਹਾ ਕਿ ਇਸ ਸ਼੍ਰੇਣੀ ਦੇ ਲੋਕਾਂ ਦੇ ਟੀਕਾਕਰਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਇੰਗਲੈਂਡ ਦੀ ਸ਼ਹਿਜ਼ਾਦੀ ਐਨੇ ਵੱਲੋਂ ਨੌਰਥਐਂਪਟਨ ਦੇ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904