ਨਵੀਂ ਦਿੱਲੀ: ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਨੇ ਪ੍ਰਤੀ ਵਰਗ ਮੀਲ ਵਿੱਚ ਵੱਧ ਤੋਂ ਵੱਧ ਸੀਸੀਟੀਵੀ ਕੈਮਰੇ ਲਾਉਣ ਦੇ ਮਾਮਲੇ ਵਿੱਚ ਨਿਊਯਾਰਕ, ਲੰਡਨ ਤੇ ਸ਼ੰਘਾਈ ਵਰਗੇ ਵੱਡੇ ਸ਼ਹਿਰਾਂ ਨੂੰ ਪਛਾੜ ਦਿੱਤਾ ਹੈ।


ਦਿੱਲੀ ਨੇ ਲੰਡਨ ਤੇ ਨਿਊਯਾਰਕ ਨੂੰ ਪਿਛਾੜ ਦਿੱਤਾ


'ਫੋਰਬਸ ਇੰਡੀਆ' ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਦਾ ਜਵਾਬ ਦਿੰਦਿਆਂ ਉਨ੍ਹਾਂ ਲਿਖਿਆ, "ਇਹ ਕਹਿ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਿੱਲੀ ਨੇ ਪ੍ਰਤੀ ਵਰਗ ਮੀਲ ਵਿੱਚ ਸਭ ਤੋਂ ਵੱਧ ਕੈਮਰਿਆਂ ਨਾਲ ਸ਼ੰਘਾਈ, ਨਿਊਯਾਰਕ ਤੇ ਲੰਡਨ ਨੂੰ ਪਿੱਛੇ ਛੱਡ ਦਿੱਤਾ ਹੈ। ਦਿੱਲੀ ਵਿੱਚ 1826 ਕੈਮਰੇ ਤੇ ਲੰਡਨ ਵਿੱਚ 1138 ਕੈਮਰੇ ਪ੍ਰਤੀ ਵਰਗ ਮੀਲ ਹਨ। ਤੇਜ਼ੀ ਨਾਲ ਕੰਮ ਕਰਕੇ ਇੰਨੇ ਘੱਟ ਸਮੇਂ ਵਿੱਚ ਇਹ ਮੀਲ ਪੱਥਰ ਹਾਸਲ ਕਰਨ ਲਈ ਸਾਡੇ ਅਧਿਕਾਰੀਆਂ ਤੇ ਇੰਜਨੀਅਰਾਂ ਨੂੰ ਵਧਾਈ।"






ਕੀ ਕਹਿੰਦੀ 'ਫੋਰਬਸ ਇੰਡੀਆ' ਦੀ ਰਿਪੋਰਟ?


'ਫੋਰਬਸ ਇੰਡੀਆ' ਦੀ ਰਿਪੋਰਟ ਮੁਤਾਬਕ 'ਦਿੱਲੀ ਵਿੱਚ 1,826.6 ਸੀਸੀਟੀਵੀ ਕੈਮਰੇ ਪ੍ਰਤੀ ਵਰਗ ਮੀਲ ਹਨ। ਇਸ ਸੂਚੀ ਵਿੱਚ ਚੇਨਈ ਤੀਜੇ ਸਥਾਨ 'ਤੇ ਹੈ ਜਿੱਥੇ 606.6 ਸੀਸੀਟੀਵੀ ਕੈਮਰੇ ਪ੍ਰਤੀ ਵਰਗ ਮੀਲ 'ਤੇ ਹਨ। ਇਸ ਦੇ ਨਾਲ ਹੀ ਮੁੰਬਈ 18ਵੇਂ ਸਥਾਨ 'ਤੇ ਹੈ, ਜਿੱਥੇ 157.4 ਸੀਸੀਟੀਵੀ ਕੈਮਰੇ ਲਾਏ ਗਏ ਹਨ।






ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਵੱਲੋਂ ਦਿੱਲੀ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਸਰਕਾਰ ਦਾ ਦੋ ਪੜਾਵਾਂ ਵਿੱਚ ਪੂਰੇ ਸ਼ਹਿਰ ਵਿੱਚ ਲਗਪਗ 2.8 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਟੀਚਾ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਦਸੰਬਰ 2019 ਤੱਕ ਸ਼ਹਿਰ ਵਿੱਚ 1,05,000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਸੀ।


ਇਹ ਵੀ ਪੜ੍ਹੋ: Rahul Gandhi on Twitter: ਖੇਤੀ ਕਾਨੂੰਨਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਟਵਿੱਟਰ ਅਟੈਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904