ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਖਤਰਨਾਕ ਅਵਸਥਾ ਵਿੱਚ ਪਹੁੰਚ ਗਈ ਹੈ। ਦਿੱਲੀ ਵਿੱਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਐਕਟਿਵ ਕੇਸ ਦੇ ਮਾਮਲੇ ਵਿੱਚ, ਦਿੱਲੀ ਹੁਣ ਮਹਾਰਾਸ਼ਟਰ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 1350 ਨਵੇਂ ਕੇਸ ਸਾਹਮਣੇ ਆਏ ਹਨ। ਜਾਣੋ ਦਿੱਲੀ ਤੇ ਮਹਾਰਾਸ਼ਟਰ ਦੀ ਕੀ ਹੈ ਸਥਿਤੀ-


ਪੰਜਾਬ 'ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ



ਦਿੱਲੀ ਦੀ ਸਥਿਤੀ
ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 9 ਹਜ਼ਾਰ 989 ਲੋਕ ਠੀਕ ਵੀ ਹੋਏ ਹਨ। ਜਦੋਂਕਿ ਇੱਥੇ 14 ਹਜ਼ਾਰ 456 ਲੋਕ ਇਲਾਜ ਅਧੀਨ ਹਨ। ਹੁਣ ਤਕ ਦਿੱਲੀ ਵਿੱਚ 650 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 44 ਲੋਕਾਂ ਦੀ ਮੌਤ ਹੋਈ ਹੈ।



ਸਾਵਧਾਨ! ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਭਾਰੀ ਮੀਂਹ ਤੇ ਤੂਫਾਨ ਦਾ ਖ਼ਤਰਾ

ਮਹਾਰਾਸ਼ਟਰ ਦਾ ਹਾਲ
ਦੇਸ਼ ਵਿੱਚ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ। ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ 77 ਹਜ਼ਾਰ 793 ਹੈ। ਇਨ੍ਹਾਂ ਵਿਚੋਂ 33 ਹਜ਼ਾਰ 681 ਲੋਕ ਠੀਕ ਹੋਏ ਹਨ। ਜਦੋਂ ਕਿ ਇੱਥੇ 41 ਹਜ਼ਾਰ 402 ਵਿਅਕਤੀ ਇਲਾਜ ਅਧੀਨ ਹਨ। ਰਾਜ ਵਿੱਚ ਹੁਣ ਤਕ ਸਭ ਤੋਂ ਵੱਧ 2,710 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, ਮਹਾਰਾਸ਼ਟਰ ਵਿੱਚ 123 ਲੋਕ ਜਾਨ ਗਵਾ ਚੁੱਕੇ ਹਨ।
ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕੋ ਦਿਨ 10,000 ਨਵੇਂ ਕੇਸ, 273 ਲੋਕਾਂ ਦੀ ਮੌਤ

ਦੇਸ਼ ਵਿੱਚ ਸਵਾ ਦੋ ਲੱਖ ਮਾਮਲੇ
ਦੱਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ, ਕੋਰੋਨਾਵਾਇਰਸ ਦੀ ਲਾਗ ਦੇ ਸਭ ਤੋਂ ਵੱਧ ਨਵੇਂ 9 ਹਜ਼ਾਰ 851 ਮਾਮਲੇ ਸਾਹਮਣੇ ਆਏ ਹਨ ਅਤੇ 273 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ ਦੋ ਲੱਖ 26 ਹਜ਼ਾਰ 770 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 6,348 ਹੋ ਗਈ ਹੈ। ਇੱਕ ਲੱਖ 9 ਹਜ਼ਾਰ 461 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਭਾਰਤ 7ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ