ਹਾਸਲ ਜਾਣਕਾਰੀ ਮੁਤਾਬਕ ਸਕਾਰਪੀਓ 'ਤੇ ਸਵਾਰ ਸਾਰੇ ਲੋਕ ਰਾਜਸਥਾਨ ਤੋਂ ਬਿਹਾਰ ਦੇ ਭੋਜਪੁਰ ਪਿੰਡ ਜਾ ਰਹੇ ਸੀ। ਮਰਨ ਵਾਲਿਆਂ ਵਿਚ 4 ਆਦਮੀ, 3 ਔਰਤਾਂ ਤੇ ਦੋ ਬੱਚੇ ਸ਼ਾਮਲ ਹਨ। ਡਰਾਈਵਰ ਹਾਦਸੇ ਵਿਚ ਬੱਚ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੈ। ਕਾਰ ਵਿੱਚ 10 ਲੋਕ ਸਵਾਰ ਸੀ।
ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ, ਲਾਸ਼ਾਂ ਨੂੰ ਗੈਸ ਕਟਰ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਾਦਸਾ ਸਕਾਰਪੀਓ ਚਲਾ ਰਹੇ ਡਰਾਈਵਰ ਦੀ ਨੀਂਦ ਕਾਰਨ ਹੋਇਆ। ਸਾਰੇ ਮ੍ਰਿਤਕ ਸਿਖਿਆ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਰਾਜਸਥਾਨ ਤੋਂ ਵਾਪਸੀ ਕਰ ਰਹੇ ਸੀ। ਪੁਲਿਸ ਨੇ ਸਾਰਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੀਓ ਸਮੇਤ ਭਾਰੀ ਪੁਲਿਸ ਫੋਰਸ ਮਦਦ ਲਈ ਮੌਕੇ 'ਤੇ ਪਹੁੰਚ ਗਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904