ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਦੋ ਸੂਬਿਆਂ ਵਿੱਚ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਝਾਰਖੰਡ (jharkhand) ਦੇ ਜਮਸ਼ੇਦਪੁਰ 'ਚ 4.7 ਤੇ ਕਰਨਾਟਕ (karnataka) ਦੇ ਹੰਪੀ 'ਚ ਦਰਜ ਕੀਤੀ ਗਈ। ਨੈਸ਼ਨਲ ਭੁਚਾਲ ਕੇਂਦਰ ਮੁਤਾਬਕ ਭੂਚਾਲ ਦੋਹਾਂ ਥਾਂਵਾਂ 'ਤੇ ਇੱਕੋ ਸਮੇਂ ਸਵੇਰੇ 6.55 ਵਜੇ ਆਇਆ।
ਦੋਵਾਂ ਰਾਜਾਂ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ। ਦੋ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਭੂਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੀ ਤੀਬਰਤਾ 5 ਤੋਂ ਵੱਧ ਨਹੀਂ ਸੀ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦਾ ਕਹਿਣਾ ਹੈ ਕਿ ਦਿੱਲੀ-ਐਨਸੀਆਰ ਦੀਆਂ ਤਿੰਨ ਫੌਲਟ ਲਾਈਨ ਹੈ। ਜਿੱਥੇ ਇੱਕ ਫੌਲਟ ਲਾਈਨ ਹੁੰਦੀ ਹੈ, ਇੱਕ ਕੇਂਦਰ ਦਾ ਨਿਰਮਾਣ ਹੁੰਦਾ ਹੈ। ਦਿੱਲੀ-ਐਨਸੀਆਰ ਦੀ ਧਰਤੀ ਹੇਠ ਦਿੱਲੀ-ਮੁਰਾਦਾਬਾਦ ਫੌਲਟ ਲਾਈਨ, ਮਥੁਰਾ ਫੌਲਟ ਲਾਈਨ ਤੇ ਸੋਹਨਾ ਫੌਲਟ ਲਾਈਨ ਹੈ।
ਭੂ-ਵਿਗਿਆਨੀਆਂ ਦੇ ਅਨੁਸਾਰ ਭੁਚਾਲ ਦਾ ਅਸਲ ਕਾਰਨ ਟੈਕਟੋਨੀਕਲ ਪਲੇਟਾਂ ਵਿੱਚ ਤੇਜ਼ ਹਲਚਲ ਹੁੰਦੀ ਹੈ। ਇਸ ਤੋਂ ਇਲਾਵਾ ਭੂਚਾਲ ਮੌਸਮੀ ਪ੍ਰਭਾਵਾਂ ਤੇ ਜਵਾਲਾਮੁਖੀ ਫਟਣ, ਖਾਨਾਂ ਦੀ ਜਾਂਚ ਅਤੇ ਪਰਮਾਣੂ ਪਰੀਖਣ ਦੇ ਕਾਰਨ ਵੀ ਹੁੰਦੇ ਹਨ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਮਾਪੀ ਜਾਂਦੀ ਹੈ। ਇਸ ਪੈਮਾਨੇ 'ਤੇ 2.0 ਜਾਂ 3.0 ਮਾਪ ਦਾ ਭੂਚਾਲ ਹਲਕਾ ਹੈ, ਜਦੋਂਕਿ 6 ਦੀ ਤੀਬਰਤਾ ਦਾ ਮਤਲਬ ਇਕ ਸ਼ਕਤੀਸ਼ਾਲੀ ਭੁਚਾਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904