ਚੰਡੀਗੜ੍ਹ: ਲੌਕਡਾਊਨ 5.0 'ਚ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ।ਇਸ ਨੂੰ ਅਨਲੌਕ 1 ਦਾ ਨਾਂ ਦਿੱਤਾ ਗਿਆ ਹੈ।ਕੇਂਦਰ ਸਰਕਾਰ ਨੇ ਲੌਕਡਾਊਨ 5.0 'ਚ ਧਾਰਮਿਕ ਸਥਾਨ, ਹੋਟਲ ਅਤੇ ਰੈਸਟੋਰੈਂਟ ਆਦਿ ਖੋਲ੍ਹਣ ਦੀ ਵੀ ਇਜਾਜ਼ਤ 8 ਜੂਨ ਤੋਂ ਦਿੱਤੀ ਹੈ। ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਿਆਰੀ ਓਪਰੇਟਿੰਗ ਵਿਧੀ ਯਾਨੀ ਐਸਓਪੀ ਜਾਰੀ ਕੀਤੀ ਹੈ।

ਧਾਰਮਿਕ ਸਥਾਨਾਂ ਦੇ ਖੁੱਲ੍ਹਣ ਲਈ ਐਸਓਪੀਜ਼ ਇਸ ਪ੍ਰਕਾਰ ਹਨ

  • ਧਾਰਮਿਕ ਸਥਾਨ ਦੇ ਦਾਖਲੇ ਤੇ ਸੈਨੀਟਾਇਜ਼ਰ ਅਤੇ ਥਰਮਲ ਸਕ੍ਰੀਨਿੰਗ ਲਾਜ਼ਮੀ ਹੈ।

  • ਸਿਰਫ ਕੋਰੋਨਾ ਲੱਛਣਾ ਤੋਂ ਬਿਨ੍ਹਾਂ ਵਾਲੇ ਵਿਅਕਤੀਆਂ ਨੂੰ ਹੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਹੈ।

  • ਮਾਸਕ ਪਾਉਣ ਸਭ ਲਈ ਜ਼ਰੂਰੀ ਹੈ।

  • ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰਨ ਲਈ ਪੋਸਟਰ/ਇਸ਼ਤਿਹਾਰ ਲੱਗਾਉਣੇ ਹੋਣਗੇ।

  • ਪਰਿਸਰ ਦੇ ਅੰਦਰ ਦੁਕਾਨਾਂ ਆਦਿ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।

  • ਦਾਖਲੇ ਅਤੇ ਨਿਕਾਸ ਦੇ ਵੱਖ ਵੱਖ ਰਾਸਤੇ ਬਣਾਉਣੇ ਹੋਣਗੇ ਤਾਂ ਜੋ ਸ਼ਰਧਾਲੂਆਂ ਦੀ ਆਵਾਜਾਈ 'ਚ ਸੌਖ ਹੋਵੇ।

  • 6 ਫੁੱਟ ਦੀ ਸਮਾਜਿਕ ਦੂਰੀ ਦਾ ਪਾਲਣ ਕਰਨ ਹੋਵੇਗਾ।

  • ਸ਼ਰਧਾਲੂਆਂ ਨੂੰ ਹੱਥ ਅਤੇ ਪੈਰ ਧੋ ਕਿ ਧਾਰਮਿਕ ਸਥਾਨ ਅੰਦਰ ਦਾਖਲ ਹੋਣਾ ਹੋਵੇਗਾ।

  • ਮੂਰਤੀਆਂ, ਬੁੱਤਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਹੱਥ ਲਾਉਣ ਤੋਂ ਮਨਾਹੀ ਹੋਵੇਗੀ।

  • ਵੱਡੇ ਇੱਕਠਾਂ ਦੀ ਵੀ ਮਨਾਹੀ ਹੋਵੇਗੀ।

  • ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵੇਖਦਿਆਂ ਰਾਗੀ ਅਤੇ ਕੀਰਤਨ ਕਰਨ ਵਾਲਿਆ ਨੂੰ ਮਨਾਹੀ ਹੋਵੇਗੀ।

  • ਇੱਕ ਦੂਜੇ ਨੂੰ ਨਮਸਕਾਰ ਕਰਨ ਵੇਲੇ ਹੱਥ ਮਿਲਾਉਣ ਤੋਂ ਪ੍ਰਹੇਜ ਕਰਨਾ ਹੋਵੇਗਾ।

  • ਪ੍ਰਸ਼ਾਦ ਵੰਡਣ ਅਤੇ ਪਵਿੱਤਰ ਜਲ ਲੋਕਾਂ ਤੇ ਛਿੜਕਣ ਦੀ ਵੀ ਮਨਾਹੀ ਹੋਵੇਗੀ।

  • ਲੰਗਰ ਤਿਆਰ ਕਰਦੇ ਵਕਤ ਵੀ ਸਾਵਧਾਨੀ ਵਰਤਣੀ ਹੋਏਗੀ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ।

  • ਧਾਰਮਿਕ ਸਥਾਨਾਂ ਨੂੰ ਸਮੇਂ-ਸਮੇਂ ਸਿਰ ਸਾਫ ਕਰਨਾ ਅਤੇ ਸੈਨੇਟਾਇਜ਼ ਕਰਨਾ ਹੋਵੇਗਾ।

  • ਸ਼ਰਧਾਲੂਆਂ ਅਤੇ ਸੰਗਤਾਂ ਵਲੋਂ ਸੁੱਟੇ ਗਏ ਮਾਸਕ ਅਤੇ ਦਸਤਾਨੇ ਆਦਿ ਨੂੰ ਸਹੀ ਢੰਗ ਨਾਲ ਨਸ਼ਟ ਕਰਨਾ ਹੋਵੇਗਾ।


ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਨੋਟ:- ਕੋਈ ਸ਼ੱਕੀ ਜਾਂ ਪੌਜ਼ੇਟਿਵ ਵਿਅਕਤੀ ਆਉਂਦਾ ਹੈ ਤਾਂ ਇੰਝ ਕਰੋ

  • ਪੌਜ਼ੇਟਿਵ ਵਿਅਕਤੀ ਨੂੰ ਵੱਖਰੇ ਕਮਰੇ 'ਚ ਰੱਖੋ।

  • ਉਸਨੂੰ ਮਾਸਕ ਪਵਾਓ ਜਦੋਂ ਤੱਕ ਡਾਕਟਰ ਆ ਕਿ ਜਾਂਚ ਨਹੀਂ ਕਰ ਲੈਂਦਾ।

  • ਤੁਰੰਤ ਨੇੜਲੇ ਹਸਪਤਾਲ ਜਾਂ ਮੈਡੀਕਲ ਸਹੂਲਤ ਨੂੰ ਫੋਨ ਕਰੋ।

  • ਪੌਜ਼ੇਟਿਵ ਪਾਏ ਜਾਣ ਤੇ ਪੂਰੇ ਪਰਿਸਰ ਨੂੰ ਸੈਨੇਟਾਇਜ਼ ਕਰੋ।


ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ


ਇਹ ਵੀ ਪੜ੍ਹੋ: 
ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ