ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਪ੍ਰਦੁਸ਼ਣ ‘ਚ ਸਾਹ ਲੈ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਪਿਛਲ਼ੇ ਹਫਤੇ ਦੇ ਮੁਕਾਬਲੇ ਦਿੱਲੀ-ਐਨਸੀਆਰ ‘ਚ ਅੱਜ ਪ੍ਰਦੁਸ਼ਣ ਘੱਟ ਹੈ। ਪਰ ਅਜੇ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਹੈ। ਅਗਲੇ ਕੁਝ ਦਿਨਾਂ ‘ਚ ਹਾਲਾਤ ਬਹਿਤਰ ਹੋਣ ਦੀ ਉਮੀਦ ਹੈ। ਪ੍ਰਦੁਸ਼ਣ ‘ਚ ਵਾਧੇ ਕਰਕੇ ਇੱਥੇ ਪਿਛਲੇ ਕੁਝ ਦਿਨਾਂ ਤੋਂ ਸਕੂਲ ਬੰਦ ਸੀ ਜੋ ਅੱਜ ਖੁਲ੍ਹ ਜਾਣਗੇ।
ਮੌਸਮ ਵਿਭਾਗ ਨੇ ਕਿਹਾ ਹੈ ਕਿ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਹਵਾਵਾਂ ਨੇ ਪ੍ਰਦੁਸ਼ਣ ਦੇ ਕਾਰਕਾਂ ਨੂੰ ਤੇਜ਼ੀ ਨਾਲ ਹਟਾਇਆ ਹੈ। ਆਈਐਮਡੀ ਦੇ ਖੇਤਰੀ ਮੌਸਮ ਅਨੁਮਾਨ ਮੁੱਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ, “ਵੈਸਟਰਨ ਡਿਸਟਰਬੈਂਸ ਕਰਕੇ ਬੁੱਧਵਾਰ ਰਾਤ ਅਤੇ ਵੀਰਵਾਰ ਨੂੰ ਉੱਤਰ -ਪਛਮੀ ਭਾਰਤ ‘ਚ ਬਾਰਸ਼ ਹੋਣ ਦੀ ਸੰਭਾਵਨਾ ਹੈ”।
ਉਧਰ ਪ੍ਰਦੁਸ਼ਣ ਦੇ ਮਾਮਲੇ ‘ਤੇ ਅੱਜ ਪੰਜਾਬ, ਹਰਿਆਣਾ ਅਤੇ ਯੁਪੀ ਦੇ ਮੱੁਖ ਸਕੱਤਰਾਂ ਨੇ ਸੁਪਰੀਮ ਕੋਰਟ ‘ਚ ਪੇਸ਼ ਹੋਣਾ ਹੈ। ਸੁਣਵਾਈ ਦੁਪਹਿਰ 3:30 ਵਜੇ ਹੋਵੇਗੀ। ਸੋਮਵਾਰ ਨੂੰ ਕੋਰਟ ਨੇ ਮਾਮਲੇ ‘ਤੇ ਸਖ਼ਤੀ ਅਪਨਾਉਂਦੇ ਹੋਏ ਕਿਹਾ ਸੀ ਕਿ ਸੂਬੇ ‘ਚ ਪਰਾਲੀ ਸਾੜਣ ਵਾਲੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਜਿਹੀ ਘਟਨਾਵਾਂ ਲਈ ਹੁਣ ਸਿਧੇ ਤੌਰ ‘ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਦਿੱਲੀ ‘ਚ ਘੱਟਿਆ ਪ੍ਰਦੁਸ਼ਣ, ਗੁਆਂਢੀ ਸੂੂਬਿਆਂ ਦੇ ਮੁੱਖ ਸਕੱਤਰਾਂ ਦੀ ਸੁਪਰੀਮ ਕੋਰਟ ‘ਚ ਪੇਸ਼ੀ
ਏਬੀਪੀ ਸਾਂਝਾ
Updated at:
06 Nov 2019 11:09 AM (IST)
ਦੀਵਾਲੀ ਤੋਂ ਬਾਅਦ ਪ੍ਰਦੁਸ਼ਣ ‘ਚ ਸਾਹ ਲੈ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਪਿਛਲ਼ੇ ਹਫਤੇ ਦੇ ਮੁਕਾਬਲੇ ਦਿੱਲੀ-ਐਨਸੀਆਰ ‘ਚ ਅੱਜ ਪ੍ਰਦੁਸ਼ਣ ਘੱਟ ਹੈ। ਪਰ ਅਜੇ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਹੈ। ਅਗਲੇ ਕੁਝ ਦਿਨਾਂ ‘ਚ ਹਾਲਾਤ ਬਹਿਤਰ ਹੋਣ ਦੀ ਉਮੀਦ ਹੈ।
- - - - - - - - - Advertisement - - - - - - - - -