Delhi MCD Election 2022 : ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੀ ਤਰੀਕ 4 ਦਸੰਬਰ ਤੈਅ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਚੋਣਾਂ ਦੀ ਤਰੀਕ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।



ਧਿਆਨ ਯੋਗ ਹੈ ਕਿ ਏਕੀਕਰਨ ਹੋਣ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ 250 ਵਾਰਡਾਂ 'ਤੇ ਚੋਣਾਂ ਹੋਣਗੀਆਂ। ਪਹਿਲਾਂ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਕੁੱਲ 272 ਵਾਰਡ ਸਨ। ਹਾਲਾਂਕਿ ਨਵੀਂ ਹੱਦਬੰਦੀ ਵਿੱਚ ਵਾਰਡਾਂ ਦੀ ਗਿਣਤੀ 272 ਤੋਂ ਘਟਾ ਕੇ 250 ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ :  Sudhir Suri Shot death : ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਲੱਗਣ ਨਾਲ ਹੋਈ ਮੌਤ

  ਦਿੱਲੀ ਚੋਣ ਕਮਿਸ਼ਨਰ ਵਿਜੇ ਦੇਵ ਨੇ ਕੀ ਕਿਹਾ

ਤਰੀਕਾਂ ਦਾ ਐਲਾਨ ਕਰਦੇ ਹੋਏ ਦਿੱਲੀ ਚੋਣ ਕਮਿਸ਼ਨਰ ਵਿਜੇ ਦੇਵ ਨੇ ਕਿਹਾ ਕਿ 250 ਵਾਰਡਾਂ ਵਿੱਚ 2011 ਦੀ ਜਨਗਣਨਾ ਦੇ ਅਨੁਸਾਰ 42 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ, ਜਦਕਿ 21 ਸੀਟਾਂ ਔਰਤਾਂ ਲਈ ਰਾਖਵੀਆਂ ਹਨ। 104 ਸੀਟਾਂ ਔਰਤਾਂ ਲਈ ਵੱਖਰੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਕੁੱਲ 13665 ਪੋਲਿੰਗ ਸਟੇਸ਼ਨ ਹੋਣਗੇ। ਚੋਣਾਂ ਵਿੱਚ ਈਵੀਐਮ ਦੀ ਵਰਤੋਂ ਕੀਤੀ ਜਾਵੇਗੀ।ਵਿਜੇ ਦੇਵ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ 2 ਹਜ਼ਾਰ ਤੋਂ ਵੱਧ ਸੈਕਟਰ ਮੈਜਿਸਟ੍ਰੇਟ ਤਾਇਨਾਤ ਕੀਤੇ ਜਾਣਗੇ। ਹਰੇਕ ਵਿਧਾਨ ਸਭਾ ਵਿੱਚ 68 ਜਨਰਲ ਅਬਜ਼ਰਵਰ ਹੋਣਗੇ। ਹਰ ਜਗ੍ਹਾ ਵੀਡੀਓਗ੍ਰਾਫੀ ਹੋਵੇਗੀ।

MCD ਚੋਣ ਦਾ ਪੂਰਾ ਕਾਰਜਕ੍ਰਮ 
 
ਨੋਟੀਫੇਕਸ਼ਨ - 7 ਨਵੰਬਰ
ਨਾਮਾਂਕਣ ਦੀ ਆਖਰੀ ਮਿਤੀ - 14 ਨਵੰਬਰ
ਵਾਪਸੀ ਦੀ ਮਿਤੀ - 19 ਨਵੰਬਰ
ਵੋਟਿੰਗ - 4 ਦਸੰਬਰ
-ਨਤੀਜੇ - 7 ਦਸੰਬਰ

ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ 



ਦੂਜੇ ਪਾਸੇ ਦਿੱਲੀ ਰਾਜ ਚੋਣ ਕਮਿਸ਼ਨ ਨੇ MCD ਚੋਣਾਂ ਲਈ ਅਧੀਨ ਆਉਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਕੋਈ ਮਜਬੂਰੀ ਹੋਵੇ ਤਾਂ ਹੀ ਉਹ ਛੁੱਟੀ 'ਤੇ ਜਾ ਸਕਦਾ ਹੈ ਪਰ ਇਸ ਸਬੰਧੀ ਕਮਿਸ਼ਨ ਤੋਂ ਮਨਜ਼ੂਰੀ ਲੈਣੀ ਪਵੇਗੀ। ਚੋਣ ਕਮਿਸ਼ਨ ਨੇ ਚੋਣਾਂ ਦੇ ਸਬੰਧ ਵਿੱਚ 68 ਰਿਟਰਨਿੰਗ ਅਫ਼ਸਰ ਅਤੇ 250 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਅਧਿਕਾਰੀਆਂ ਅਧੀਨ ਅਤੇ ਕਮਿਸ਼ਨ ਦੇ ਦਫ਼ਤਰ ਵਿੱਚ ਵੀ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਨਿਯੁਕਤ ਹਨ।