ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ (Agriculture LAws) ਖਿਲਾਫ ਦਿੱਲੀ ਵਿੱਚ ਹੋਏ ਕਿਸਾਨ ਅੰਦੋਲਨ (Farmer Protest) ਨਾਲ ਦਿੱਲੀ ਮੈਟਰੋ (Delhi Metro) ਵੀ ਪ੍ਰਭਾਵਿਤ ਹੋਵੇਗੀ। ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ‘ਦਿੱਲੀ ਚਲੋ’ ਮਾਰਚ ਸੱਦਿਆ ਹੈ। ਸਾਵਧਾਨੀ ਦੇ ਉਪਾਅ ਵਜੋਂ ਦਿੱਲੀ ਮੈਟਰੋ ਵੱਲੋਂ ਐਜਵਾਇਜ਼ਰੀ ਜਾਰੀ ਕੀਤੀ ਗਈ ਹੈ। ਕਿਸਾਨ ਅੰਦੋਲਨ ਕਾਰਨ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੈ।
ਡੀਐਮਆਰਸੀ ਮੁਤਾਬਕ, ਵੀਰਵਾਰ ਦੁਪਹਿਰ 2 ਵਜੇ ਤੱਕ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ 'ਤੇ ਚੋਣਵੇਂ ਸਟੇਸ਼ਨਾਂ ਵਿਚਕਾਰ ਕੋਈ ਸੇਵਾ ਨਹੀਂ ਹੋਵੇਗੀ। ਇਸ ਦਾ ਅਸਰ ਦਿੱਲੀ ਸਰਹੱਦੀ ਖੇਤਰਾਂ ਦੇ ਨਾਲ ਲੱਗਦੀ ਮੈਟਰੋ 'ਤੇ ਵੀ ਪਏਗਾ। ਦਰਅਸਲ, ਦਿੱਲੀ ਪੁਲਿਸ ਦੀ ਬੇਨਤੀ 'ਤੇ ਇਹ ਕਿਸਾਨ ਰੈਲੀ ਤੇ ਕੋਰੋਨਾ ਮਹਾਮਾਰੀ ਵਿੱਚ ਭੀੜ ਤੋਂ ਬਚਣ ਲਈ ਚੁੱਕਿਆ ਜਾ ਰਿਹਾ ਹੈ।
Farmers Protest: ਕਿਸਾਨਾਂ ਦੇ ਹੱਕ 'ਚ ਡਟੇ ਕੇਜਰੀਵਾਲ, ਮੋਦੀ ਸਰਕਾਰ ਖਿਲਾਫ ਸਖਤ ਸਟੈਂਡ
ਦੱਸ ਦਈਏ ਕਿ ਸੁਲਤਾਨਪੁਰ ਤੋਂ ਗੁਰੂ ਦਰੋਣਾਚਾਰੀਆ ਸੈਕਸ਼ਨ ਦੇ ਵਿਚਕਾਰ ਦਿੱਲੀ ਮੈਟਰੋ ਦੀ ਯੈਲੋ ਲਾਈਨ 'ਤੇ ਲੋਕਾਂ ਨੂੰ ਮੈਟਰੋ ਦੀ ਸਹੂਲਤ ਨਹੀਂ ਮਿਲੇਗੀ। ਰਾਜਿੰਦਰ ਨਗਰ ਦਰਮਿਆਨ ਦਿਲਸ਼ਾਦ ਗਾਰਡਨ ਤੋਂ ਮੇਜਰ ਮੋਹਿਤ ਸ਼ਰਮਾ ਤੱਕ ਮੈਟਰੋ ਸੇਵਾ ਉਪਲਬਧ ਨਹੀਂ ਹੋਵੇਗੀ। ਨਾਲ ਹੀ, ਕਸ਼ਮੀਰੀ ਗੇਟ ਤੋਂ ਬਦਰਪੁਰ ਬਾਰਡਰ ਤੱਕ ਮੈਟਰੋ ਰੂਟ ‘ਤੇ ਬਦਰਪੁਰ ਬਾਰਡਰ ਤੋਂ ਮੇਲਾ ਮਹਾਰਾਜਪੁਰ ਲਈ ਸੇਵਾ ਬੰਦ ਰਹੇਗੀ।
ਦੁਪਹਿਰ 2 ਵਜੇ ਤੋਂ ਬਾਅਦ ਸਾਰੀਆਂ ਲਾਈਨਾਂ 'ਤੇ ਸੇਵਾ ਦੁਬਾਰਾ ਸ਼ੁਰੂ ਹੋਵੇਗੀ
ਹਾਲਾਂਕਿ, ਏਅਰਪੋਰਟ ਤੇ ਰੈਪਿਡ ਮੈਟਰੋ ਸੈਕਸ਼ਨ 'ਤੇ ਸੇਵਾਵਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਨਾਲ ਹੀ, ਦਿੱਲੀ ਮੈਟਰੋ ਦੀਆਂ ਸੇਵਾਵਾਂ ਦੁਪਹਿਰ 2 ਵਜੇ ਤੋਂ ਬਾਅਦ ਸਾਰੀਆਂ ਲਾਈਨਾਂ 'ਤੇ ਮੁੜ ਸ਼ੁਰੂ ਹੋਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Farmers Protest: ਕਿਸਾਨਾਂ ਨੇ ਦਿੱਲੀ ਹਿਲਾਈ, ਪੂਰਾ ਤਾਣਾ-ਬਾਣਾ ਉਲਝਿਆ, ਲੋਕਾਂ ਲਈ ਐਜਵਾਇਜ਼ਰੀ ਜਾਰੀ
ਏਬੀਪੀ ਸਾਂਝਾ
Updated at:
26 Nov 2020 12:45 PM (IST)
Delhi metro: ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ‘ਦਿੱਲੀ ਚਲੋ’ ਮਾਰਚ ਕੱਢਿਆ ਹੈ। ਇਸ ਕਰਕੇ ਡੀਐਮਆਰਸੀ ਨੇ ਵੀਰਵਾਰ ਦੁਪਹਿਰ 2 ਵਜੇ ਤੱਕ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ 'ਤੇ ਕੁਝ ਚੁਣੇ ਗਏ ਸਟੇਸ਼ਨਾਂ ਦੇ ਵਿਚਕਾਰ ਸੇਵਾ ਨੂੰ ਰੋਕ ਦਿੱਤਾ ਹੈ।
- - - - - - - - - Advertisement - - - - - - - - -