ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਿਆ। ਇਸ ਮਹਾਮਾਰੀ ਦੇ ਪ੍ਰਭਾਵ ਕਰਕੇ ਦੇਸ਼ 'ਚ ਮਾਰਚ ਮਹੀਨੇ 'ਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸ ਮਗਰੋਂ ਦਿੱਲੀ ਮੈਟਰੋ ਸੇਵਾ ਬਹਾਲ ਨਹੀਂ ਹੋ ਸਕੀ। ਹੁਣ ਤੱਕ ਦਿੱਲੀ ਮੈਟਰੋ ਨੂੰ ਹਰ ਮਹੀਨੇ ਕਰੀਬ 300 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਇਸ ਘਾਟੇ ਨੂੰ ਪੂਰਾ ਕਰਨ ਲਈ ਹੁਣ ਦਿੱਲੀ ਮੈਟਰੋ ਨੇ ਆਪਣੇ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੇ ਭੱਤਿਆਂ 'ਚ ਕਟੌਤੀ ਕੀਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਰਸਮੀ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਭੱਤੇ ਵਿੱਚ 50% ਦੀ ਕਟੌਤੀ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਕਟੌਤੀ ਅਗਸਤ ਦੇ ਮਹੀਨੇ ਤੋਂ ਲਾਗੂ ਕੀਤੀ ਜਾਏਗੀ।
ਜਦਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਕਰਮਚਾਰੀ ਹੁਣ ਸਿਰਫ 15.75 ਪ੍ਰਤੀਸ਼ਤ ਮੁੱਢਲੀ ਤਨਖਾਹ ਹੀ ਲੈ ਸਕਣਗੇ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਭੱਤੇ ਦੇ ਲਾਭ ਜਿਵੇਂ ਡਾਕਟਰੀ ਇਲਾਜ, ਯਾਤਰਾ ਭੱਤਾ, ਮਹਿੰਗਾਈ ਭੱਤਾ ਮਿਲਦਾ ਰਹੇਗਾ। ਇਸ ਦੇ ਨਾਲ ਹੀ ਵਿੱਤੀ ਸਮੱਸਿਆ ਨਾਲ ਜੂਝਦਿਆਂ DMRC ਨੇ ਅਗਲੇ ਹੁਕਮਾਂ ਤੱਕ ਕਰਮਚਾਰੀਆਂ ਦੀਆਂ ਲੈਪਟਾਪ ਐਡਵਾਂਸ, ਫੈਸਟੀਵਲ ਐਡਵਾਂਸ, ਹਾਊਸ ਬਿਲਡਿੰਗ ਐਡਵਾਂਸ, ਮਲਟੀਪਰਪਜ਼ ਐਡਵਾਂਸ ਵਰਗੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ।
ਮੋਦੀ ਕੈਬਨਿਟ ਦੀ ਬੈਠਕ ਅੱਜ, ਦੋ ਵੱਡੇ ਫੈਸਲੇ ਹੋਣ ਦੇ ਆਸਾਰ
ਫੇਸਬੁੱਕ ਵਿਵਾਦ 'ਤੇ ਕਾਂਗਰਸ ਦੀ ਮਾਰਕ ਜੁਕਰਬਰਗ ਤਕ ਪਹੁੰਚ, ਉੱਚ ਪੱਧਰੀ ਜਾਂਚ ਦੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾਵਾਇਰਸ ਦੀ ਦਿੱਲੀ ਮੈਟਰੋ 'ਤੇ ਮਾਰ, 300 ਕਰੋੜ ਦਾ ਘਾਟਾ, ਮੁਲਾਜ਼ਮਾਂ ਦੇ ਭੱਤੇ 50 ਫੀਸਦੀ ਘਟਾਏ
ਏਬੀਪੀ ਸਾਂਝਾ
Updated at:
19 Aug 2020 11:44 AM (IST)
ਕੋਰੋਨਾਵਾਇਰਸ ਲਾਗ ਕਰਕੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਹਰ ਮਹੀਨੇ 300 ਕਰੋੜ ਦਾ ਘਾਟਾ ਪੈ ਰਿਹਾ ਹੈ। ਹੁਣ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਦੇਸ਼ ਜਾਰੀ ਕਰਕੇ ਕਰਮਚਾਰੀਆਂ ਨੂੰ ਮਿਲਣ ਵਾਲੇ ਭੱਤੇ ਵਿੱਚ 50 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।
- - - - - - - - - Advertisement - - - - - - - - -