ਨਵੀਂ ਦਿੱਲੀ: ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਮੁਕੰਮਲ ਹੋਣ ‘ਤੇ ਇਨ੍ਹਾਂ ਦੋਵਾਂ ਸ਼ਹਿਰਾਂ ਦਰਮਿਆਨ ਯਾਤਰਾ ਦਾ ਸਮਾਂ 24 ਘੰਟਿਆਂ ਤੋਂ ਘਟ ਕੇ 13 ਘੰਟੇ ਦਾ ਰਹਿ ਜਾਵੇਗਾ। ਇਸ ਨਾਲ ਇਨ੍ਹਾਂ ਦੋਹਾਂ ਸ਼ਹਿਰਾਂ ਦਰਮਿਆਨ ਦੂਰੀ ਵੀ 150 ਕਿਲੋਮੀਟਰ ਘੱਟ ਜਾਵੇਗੀ। ਇੱਕ ਲੱਖ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਸ ਦੇ 2023-24 ਤੱਕ ਪੂਰਾ ਹੋਣ ਦੀ ਉਮੀਦ ਹੈ।


ਭਾਰਤਮਾਲਾ ਪ੍ਰਾਜੈਕਟ ਤਹਿਤ ਇਹ ਅੱਠ ਮਾਰਗੀ 1261 ਕਿਲੋਮੀਟਰ ਲੰਬਾ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ ਹੈ। ਇਸ ਸਮੇਂ 497 ਕਿਮੀ ਦੀ ਦੂਰੀ 'ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ 162 ਕਿਲੋਮੀਟਰ ਦੇ ਹੋਰ ਹਿੱਸੇ 'ਤੇ ਕੰਮ ਸ਼ੁਰੂ ਕਰਨ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 569 ਕਿਲੋਮੀਟਰ ਦੇ ਵਿਸਥਾਰ ਲਈ ਬੋਲੀ ਲਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਐਕਸਪ੍ਰੈਸ ਵੇਅ ਦਾ ਨਿਰਮਾਣ ਇੰਜਨੀਅਰਿੰਗ, ਖਰੀਦ ਤੇ ਨਿਰਮਾਣ ਦੁਆਰਾ ਕੀਤਾ ਜਾ ਰਿਹਾ ਹੈ।

ਇਨ੍ਹਾਂ ਸੂਬਿਆਂ ਚੋਂ ਲੰਘੇਗਾ ਐਕਸਪ੍ਰੈਸ ਵੇਅ:

ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਤੋਂ ਲੰਘਦਾ ਐਕਸਪ੍ਰੈਸ ਵੇਅ ਜੈਪੁਰ, ਕੋਟਾ, ਚਿਤੌੜਗੜ, ਇੰਦੌਰ, ਉਜੈਨ, ਭੋਪਾਲ, ਅਹਿਮਦਾਬਾਦ ਤੇ ਬੜੌਦਾ ਨਾਲ ਸੰਪਰਕ ਬਣਾਏਗਾ। ਦੂਰੀ ਅਤੇ ਸਮਾਂ ਘੱਟ ਹੋਣ ਨਾਲ ਆਰਥਿਕ ਲਾਭ ਹੋਵੇਗਾ। ਕਿਰਾਇਆ ਵੀ 8-9 ਪ੍ਰਤੀਸ਼ਤ ਘਟਾਇਆ ਜਾਵੇਗਾ। ਇਸ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ‘ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟ੍ਰੈਫਿਕ ਚਲ ਸਕਦਾ ਹੈ। ਭਵਿੱਖ ਵਿੱਚ ਇਸ ਨੂੰ 12 ਲੇਨਾਂ ਤੱਕ ਕੀਤਾ ਜਾ ਸਕਦਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904