Delhi CM Name: ਦਿੱਲੀ 'ਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ ਤੈਅ ਹੋ ਗਈ ਹੈ। ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ 18 ਫਰਵਰੀ ਨੂੰ ਦੁਪਹਿਰ 12 ਵਜੇ CM ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਸੋਮਵਾਰ (17 ਫਰਵਰੀ) ਨੂੰ BJP ਦੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ, ਜਿਸ 'ਚ ਮੁੱਖ ਮੰਤਰੀ ਦੀ ਚੋਣ ਕੀਤੀ ਜਾਏਗੀ।

Continues below advertisement


ਹੋਰ ਪੜ੍ਹੋ : ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ



ਵਿਧਾਇਕ ਦਲ ਦੀ ਮੀਟਿੰਗ ਬੁਲਾਈ, CM ਦੇ ਨਾਮ 'ਤੇ ਮੋਹਰ ਲੱਗੇਗੀ


ਅਸਲ 'ਚ, BJP ਨੇ 17 ਫਰਵਰੀ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ, ਜਿਸ 'ਚ CM ਦੇ ਨਾਮ 'ਤੇ ਮੋਹਰ ਲੱਗੇਗੀ। ਸਾਰੇ ਵਿਧਾਇਕਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਹ ਮੀਟਿੰਗ ਦਿੱਲੀ ਪ੍ਰਦੇਸ਼ ਦਫ਼ਤਰ 'ਚ ਹੋਵੇਗੀ।


ਉਥੇ ਹੀ, 19 ਫਰਵਰੀ ਨੂੰ ਕੇਸ਼ਵ ਕੁੰਜ ਵਿਖੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ, ਜਿਸ 'ਚ BJP ਦਾ ਨਵਾਂ ਮੁੱਖ ਮੰਤਰੀ ਸ਼ਾਮਿਲ ਹੋਵੇਗਾ।



10 ਦਿਨਾਂ ਬਾਅਦ ਹੋਏਗਾ ਸਹੁੰ ਚੁੱਕ ਸਮਾਗਮ


ਧਿਆਨਯੋਗ ਹੈ ਕਿ ਚੋਣ ਨਤੀਜਿਆਂ ਦੇ ਦੱਸ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਦਿੱਲੀ ‘ਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ, ਜਿਸ ਦੇ ਨਤੀਜੇ 8 ਫਰਵਰੀ ਨੂੰ ਆਏ ਸਨ। ਹਾਲਾਂਕਿ, ਚੋਣੀ ਨਤੀਜਿਆਂ ਨੂੰ ਇੱਕ ਹਫ਼ਤਾ ਹੋਣ ਬਾਵਜੂਦ BJP ਵੱਲੋਂ ਹਾਲੇ ਤੱਕ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ।


ਹੁਣ 17 ਫਰਵਰੀ (ਸੋਮਵਾਰ) ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਪਦ ਨੂੰ ਲੈ ਕੇ ਚੱਲ ਰਹੀ ਅਟਕਲਾਂ ਖਤਮ ਹੋ ਜਾਵੇਗੀ। ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ CM ਦੇ ਨਾਮ ਦਾ ਐਲਾਨ ਹੋਵੇਗਾ, ਜਿਸ ਨਾਲ ਇਹ ਵੀ ਸਾਫ਼ ਹੋ ਜਾਵੇਗਾ ਕਿ ਅਗਲੇ ਪੰਜ ਸਾਲ ਦਿੱਲੀ ਦੀ ਕਮਾਨ ਕਿਸਦੇ ਹੱਥ ਰਹੇਗੀ।


ਕੌਣ ਬਣੇਗਾ ਮੁੱਖ ਮੰਤਰੀ?


ਚੋਣ ਨਤੀਜਿਆਂ ਤੋਂ ਬਾਅਦ ਦਿੱਲੀ ਦੀ ਰਾਜਨੀਤੀ ‘ਚ BJP ਵੱਲੋਂ ਮੁੱਖ ਮੰਤਰੀ ਪਦ ਲਈ ਕਈ ਉਮੀਦਵਾਰਾਂ ਦੇ ਨਾਮ ਚੱਲ ਰਹੇ ਹਨ। ਹਾਲਾਂਕਿ, BJP ਦੇ ਬਹੁਤ ਸਾਰੇ ਵੱਡੇ ਆਗੂ ਇੰਝ ਕਹਿ ਚੁੱਕੇ ਹਨ ਕਿ ਮੁੱਖ ਮੰਤਰੀ BJP ਦੇ 48 ਵਿਧਾਇਕਾਂ ‘ਚੋਂ ਹੀ ਕੋਈ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਦੀ ਕਮਾਨ ਕਿਸਨੂੰ ਮਿਲਦੀ ਹੈ।