ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਸੜਕਾਂ ‘ਤੇ ਗੱਡੀ ਚਲਾਉਣਾ ਜਿੰਨਾ ਜ਼ੋਖਿਮ ਭਰੀਆ ਭਰਿਆ ਹੈ ਉਨੀ ਹੀ ਵੱਡੀ ਦਿੱਕਤ ਪਾਰਕਿੰਗ ਨੂੰ ਲੈ ਕੇ ਵੀ ਹੈ। ਹੁਣ ਪਾਰਕਿੰਗ ਦਿੱਲੀਵਾਸੀਆਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਬਣ ਸਕਦੀ ਹੈ। ਅਸਲ ‘ਚ ਕੇਂਦਰ ਸਰਕਾਰ ਅਤੇ ਨਾਗਰਿਕ ਸੰਸਥਾ ਦੀ ਕਮੇਟੀ ਇੱਕ ਫਾਰਮੁਲਾ ਲੈ ਕੇ ਆਈ ਹੈ। ਇਸ ਫਾਰਮੂਲੇ ਮੁਤਾਬਕ ਦਿੱਲੀ ਦੇ ਹਾਈਪ੍ਰੋਫਾਈਲ ਇਲਾਕਿਆਂ ‘ਚ 10 ਘੰਟੇ ਗੱਡੀ ਪਾਰਕ ਕਰਨ ਦਾ ਚਾਰਜ ਇੱਕ ਹਜ਼ਾਰ ਰੁਪਏ ਤਕ ਹੋ ਸਕਦਾ ਹੈ।
ਇਹ ਫਾਰਮੁਲਾ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਰਾਜਧਾਨੀ ਦਿੱਲੀ ‘ਚ ਪ੍ਰਦੁਸ਼ਨ ਦਾ ਪੱਧਰ ਇੱਕ ਵਾਰ ਫੇਰ ਬੇਹੱਦ ਖ਼ਰਾਬ ਸ਼੍ਰੇਣੀ ‘ਚ ਆ ਗਿਆ ਹੈ। ਅਜਿਹੇ ਹਾਲਾਤ ‘ਚ ਨਿਜੀ ਵਾਹਨਾਂ ਦੇ ਇਸਤੇਮਾਲ ਨੂੰ ਘੱਟ ਕਰਨ ਨੂੰ ਲੈ ਕੇ ਮੰਗ ਉੱਠ ਰਹੀ ਹੈ। ਰਾਸ਼ਟਰੀ ਰਾਜਧਾਨੀ ‘ਚ 3.3 ਮਿਲੀਅਨ ਚਾਰ-ਪਹਿਆ ਅਤੇ 7.3 ਮਿਲੀਅਨ ਦੋਪਹਿਆ ਗੱਡੀਆਂ ਹਨ।
ਇੱਕ ਰਿਪੋਰਟ ਮੁਤਾਬਕ ਕਮੇਟੀ ਨੇ ਕਿਹਾ ਹੈ ਕਿ ਇਸ ਸਮੇਂ ਚਾਰ-ਪਹਿਆ ਗੱਡੀਆਂ ਦੇ ਲਈ ਪਾਰਕਿੰਗ ਦਾ ਬੇਸ ਪ੍ਰਾਈਜ਼ 20 ਰੁਪਏ ਅਤੇ ਦੋ ਪਹਿਆ ਗੱਡੀਆਂ ਦੇ ਲਈ 10 ਰੁਪਏ ਹੈ। ਹੁਣ ਬੇਸ ਪ੍ਰਾਈਜ਼ ਚਾਰ ਭਾਗਾਂ ਦੇ ਆਧਾਰ ‘ਚ ਵਧਾਇਆ ਜਾਵੇਗਾ- ਪਾਰਕਿੰਗ ਦੀ ਥਾਂ, ਸਮਾਂ, ਦਿਨ ਅਤੇ ਕਿੰਨੇ ਸਮੇਂ ਲਈ ‘ਤੇ ਤੈਅ ਹੋਵੇਗਾ।
ਕਮੇਟੀ ਦੀ ਸਿਫਾਰਿਸ਼ਾਂ ਨੂੰ ਵੇਖ ਕਨਾਟ ਪਲੇਸ, ਲਾਜਪਤ ਨਗਰ ਅਤੇ ਕਰੋਲ ਬਾਰਗ ਇਲਾਕਿਆਂ ‘ਚ ਪਾਰਕਿੰਗ ਚਾਰਜ ਵਧੇਗਾ। ਕਮੇਟੀ ਨੇ ਰਿਪੋਰਟ ਦਿੱਲੀ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੂੰ ਭੇਜ ਦਿੱਤੀ ਹੈ। ਜੇਕਰ ਉਨ੍ਹਾਂ ਨੇ ਸਿਫਾਰਿਸ਼ਾਂ ਨੂੰ ਮੰਨ ਲਿਆ ਤਾਂ ਇਨ੍ਹਾਂ ਇਲਾਕਿਆਂ ‘ਚ ਪਾਰਕਿੰਗ ਮਹਿੰਗੀ ਹੋ ਜਾਵੇਗੀ।
ਦਿੱਲੀ ‘ਚ ਮਹਿੰਗੀ ਹੋ ਸਕਦੀ ਹੈ ਕਾਰ ਪਾਰਕਿੰਗ, ਦੇਣੀ ਪੈ ਸਕਦੀ ਹੈ 1000 ਰੁਪਏ ਤਕ ਪਾਰਕਿੰਗ
ਏਬੀਪੀ ਸਾਂਝਾ
Updated at:
17 Oct 2019 10:16 AM (IST)
ਰਾਜਧਾਨੀ ਦਿੱਲੀ ਦੀ ਸੜਕਾਂ ‘ਤੇ ਗੱਡੀ ਚਲਾਉਣਾ ਜਿੰਨਾ ਜ਼ੋਖਿਮ ਭਰੀਆ ਭਰਿਆ ਹੈ ਉਨੀ ਹੀ ਵੱਡੀ ਦਿੱਕਤ ਪਾਰਕਿੰਗ ਨੂੰ ਲੈ ਕੇ ਵੀ ਹੈ। ਹੁਣ ਪਾਰਕਿੰਗ ਦਿੱਲੀਵਾਸੀਆਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਬਣ ਸਕਦੀ ਹੈ।
- - - - - - - - - Advertisement - - - - - - - - -