ਨਵੀਂ ਦਿੱਲੀ: ਦਿੱਲੀ ਪੁਲਿਸ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ 'ਤੇ 13 ਅਗਸਤ ਨੂੰ ਫੁੱਲ ਡ੍ਰੈੱਸ ਰਿਹਰਸਲ ਸਮਾਗਮ ਤੋਂ ਪਹਿਲਾਂ ਦਿੱਲੀ 'ਚ ਸੁਰੱਖਿਅਤ ਤੇ ਸੁਗਮ ਵਾਹਨਾਂ ਦੀ ਆਵਾਜਾਈ ਯਕੀਨੀ ਬਣਾਉਣ ਲਈ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ।


ਟ੍ਰੈਫਿਕ ਐਡਵਾਇਜ਼ਰੀ ਦੇ ਮੁਤਾਬਕ ਲਾਲ ਕਿਲ੍ਹੇ ਦੇ ਆਸਪਾਸ ਦਾ ਟ੍ਰੈਫਿਕ ਜਿੱਥੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਜ਼ਾਦੀ ਦਿਹਾੜੇ 'ਤੇ ਦੇਸ਼ ਨੂੰ ਸੰਬੋਧਨ ਕਰਨਗੇ। ਸਵੇਰ ਚਾਰ ਤੋਂ 10 ਵਜੇ ਤਕ ਆਵਾਜਾਈ ਲਈ ਬੰਦ ਰਹੇਗੀ ਤੇ ਸਿਰਫ਼ ਮਨਜੂਰੀ ਪ੍ਰਾਪਤ ਵਾਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ।


ਐਡਵਾਇਜ਼ਰੀ ਦੇ ਮੁਤਾਬਕ ਅੱਠ ਸੜਕਾਂ, ਨੇਤਾ ਜੀ ਸੁਭਾਸ਼ ਮਾਰਗ, ਲੋਥੀਅਨ ਰੋਡ, ਐਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐਲਪਲੇਨੇਡ ਰੋਡ ਅਤੇ ਇਸ ਦੇ ਲਿੰਕ ਰੋਡ ਤੋਂ ਨੇਤਾ ਜੀ ਸੁਭਾਸ਼ ਮਾਰਗ, ਰਿੰਗ ਰੋਡ ਰਾਜਘਾਟ ਤੋਂ ਆਈਐਸਬੀਟੀ, ਤੇ ਆਊਟਰ ਰਿੰਗ ਰੋਡ ਆਈਐਸਬੀਟੀ ਤੋਂ ਆਈਪੀ ਫਲਾਈਓਵਰ ਤਕ ਦੋਵੇਂ ਦਿਨ ਆਮ ਜਨਤਾ ਲਈ ਸਵੇਰ ਚਾਰ ਵਜੇ ਤੋਂ 10 ਵਜੇ ਤਕ ਬੰਦ ਰਹੇਗਾ।


ਦੋ ਦਿਨਾਂ ਲਈ ਬਿਨਾਂ ਪਾਰਕਿੰਗ ਲੇਬਲ ਵਾਲੇ ਵਾਹਨਾਂ ਨੂੰ ਸੀ-ਹੇਕਸਾਗਨ ਇੰਡੀਆ ਗੇਟ, ਕੌਪਰਨਿਕਾਸ ਮਾਰਗ, ਮੰਡੀ ਹਾਊਸ, ਸਿਕੰਦਰ ਰੋਡ, ਤਿਲਕ ਮਾਰਗ, ਮਥੁਰਾ ਰੋਡ, ਬਹਾਦਰ ਸ਼ਾਹ ਜ਼ਫ਼ਰ ਮਾਰਗ, ਸੁਭਾਸ਼ ਮਾਰਗ, ਜਵਾਹਰਲਾਲ ਨਹਿਰੂ ਮਾਰਗ ਤੇ ਨਿਜ਼ਾਮੁਦੀਨ ਪੁਲ ਤੇ ਆਈਐਸਬੀਟੀ ਪੁਲ ਦੇ ਵਿਚ ਰਿੰਗ ਰੋਡ ਤੇ ਆਈਪੀ ਫਲਾਈਓਵਰ ਬਾਇਪਾਸ ਤੋਂ ਸਲੀਮਗੜ੍ਹ ਹੁੰਦਿਆਂ ਹੋਇਆਂ ਆਈਐਸਬੀਟੀ ਤਕ ਆਊਟਰਰਿੰਗ ਰੋਡ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।


ਉੱਤਰ-ਦੱਖਣ ਵਾਲਿਆਂ ਲਈ, ਯਾਤਰੀਆਂ ਨੂੰ ਯਮੁਨਾ-ਪੁਸਤਾ ਰੋਡ, ਜੀਟੀ ਰੋਡ ਪਾਰ ਕਰਨ ਲਈ ਅਰਬਿੰਦੋ ਮਾਰਗ-ਸਫਦਰਜੰਗ ਰੋਡ, ਕਨੌਟ ਪਲੇਸ-ਮਿੰਟੋ ਰੋਡ ਤੇ ਨਿਜ਼ਾਮੁਦੀਨ ਪੁਲ ਤੋਂ ਰਾਹ ਲੈਣੇ ਹੋਣਗੇ। ਪੂਰਬ-ਪੱਛਮ ਕੌਰੀਡੋਰ ਲਈ ਯਾਤਰੀਆ ਨੂੰ ਡੀਐਨਡੀ-ਐਨਐੱਚ 24 ਵਿਕਾਸ ਮਾਰਗ, ਵਿਕਾਸ ਮਾਰਗ-ਡੀਡੀਯੂ ਮਾਰਗ ਤੇ ਬੁਲੇਵਾਰਡ ਰੋਡ-ਬਰਫ ਖਾਨਾ ਤੋਂ ਵਿਕਲਪਿਕ ਮਾਰਗਾਂ ਰਾਹੀਂ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।


ਨਿਜ਼ਾਮੁਦੀਨ ਪੁਲ ਤੇ ਵਜੀਰਾਬਾਦ ਪੁਲ ਦੇ ਵਿਚ 12 ਅਗਸਤ ਦੀ ਅੱਧੀ ਰਾਤ 12 ਵਜੇ ਤੋਂ 13 ਅਗਸਤ ਦੀ ਸਵੇਰ 11 ਵਜੇ ਤਕ ਮਾਲ ਢੋਹਣ ਵਾਲੇ ਵਾਹਨਾਂ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤਰ੍ਹਾਂ ਦੀ ਪਾਬੰਦੀ 14 ਅਗਸਤ ਦੀ ਅੱਧੀ ਰਾਤ 12 ਵਜੇ ਤੋਂ 15 ਅਗਸਤ ਸਵੇਰ 11 ਵਜੇ ਤਕ ਲਾਗੂ ਰਹੇਗੀ।


ਟ੍ਰੈਫਿਕ ਪੁਲਿਸ ਦੇ ਮੁਤਾਬਕ 12 ਅਗਸਤ ਦੀ ਅੱਧੀ ਰਾਤ 12 ਵਜੇ ਤੋਂ 13 ਅਗਸਤ ਨੂੰ ਸਵੇਰ 11 ਵਜੇ ਤਕ ਮਹਾਰਾਣਾ ਪ੍ਰਤਾਪ ਆਈਐਸਬੀਟੀ ਤੇ ਸਰਾਏ ਕਾਲੇ ਖਾਂ ਆਈਐਸਬੀਟੀ ਦੇ ਵਿਚ ਅੰਤਰਰਾਜੀ ਬੱਸਾਂ ਦੀ ਇਜਾਜ਼ਤ ਨਹੀਂ ਹੋਵੇਗੀ। ਠੀਕ ਇਸੇ ਤਰ੍ਹਾਂ 14 ਅਗਸਤ ਦੀ ਰਾਤ 12 ਵਜੇ ਤੋਂ 15 ਅਗਸਤ ਦੀ ਸਵੇਰ 11 ਵਜੇ ਤਕ ਆਜ਼ਾਦੀ ਦਿਹਾੜੇ ਲਈ ਇਹ ਪਾਬੰਦੀ ਲਾਗੂ ਰਹੇਗੀ।