ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਪ੍ਰਦਰਸ਼ਨ ਅੱਜ 14ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨ ਕਾਰਨ ਕਈ ਰਾਹ ਬੰਦ ਹਨ। ਕੁਝ ਥਾਵਾਂ 'ਤੇ ਟ੍ਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਦਿੱਲੀ 'ਚ ਐਂਟਰੀ ਪੁਆਂਇੰਟਸ 'ਤੇ ਵਾਹਨਾਂ ਦੀ ਆਵਾਜਾਈ ਕਿਵੇਂ ਹੈ।


NH-44 ਵੀ ਦੋਵਾਂ ਪਾਸਿਆਂ ਤੋਂ ਬੰਦ


ਕਿਸਾਨ ਅੰਦੋਲਨ ਨੂੰ ਲੈਕੇ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਦੇ ਮੁਤਾਬਕ ਅੱਜ ਸਿੰਘੂ ਬਾਰਡਰ, ਔਚੰਦੀ ਬਾਰਡਰ, ਪਿਆਓ ਮਨਿਆਰੀ ਬਾਰਡਰ ਤੇ ਮੰਗੇਸ਼ ਬਾਰਡਰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੈ। ਐਨਐਚ-44 ਵੀ ਦੋਵੇਂ ਪਾਸਿਆਂ ਤੋਂ ਬੰਦ ਰਹੇਗਾ। ਜੋ ਲੋਕ ਇਨ੍ਹਾਂ ਇਲਾਕਿਆਂ 'ਚੋਂ ਲੰਘਣ ਵਾਲੇ ਹਨ, ਇਨ੍ਹਾਂ ਨੂੰ ਹੋਰ ਰਾਹਾਂ ਤੋਂ ਆਉਣ-ਜਾਣ ਦੀ ਸਲਾਹ ਦਿੱਤੀ ਗਈ ਹੈ।


ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ