ਗੁਹਾਟੀ: ਪੁਲਿਸ ਨੇ ਦਿੱਲੀ ਨੂੰ ਦਹਿਲਾਉਣ ਦੀ ਇੱਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਰਣਜੀਤ ਅਲੀ, ਜਮੀਲ ਤੇ ਮੁਕਾਦਿਰ ਨਾਂ ਦੇ ਤਿੰਨ ਕਥਿਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਹੀ ਅਸਾਮ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਗੁਹਾਟੀ ਤੋਂ ਗ੍ਰਿਫਤਾਰ ਕੀਤਾ। ਪੁਲਿਸ ਦੇ ਅਨੁਸਾਰ ਇਹ ਅੱਤਵਾਦੀ ਦਿੱਲੀ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ। ਅੱਤਵਾਦੀਆਂ ਦੀ ਕੋਸ਼ਿਸ਼ ਸੀ ਕਿ ਦਿੱਲੀ ਵਿੱਚ ਭੋਪਾਲ-ਉਜੈਨ ਰੇਲ ਧਮਾਕੇ ਦੀ ਤਰਜ 'ਤੇ ਅੰਜਾਮ ਦਿੱਤਾ ਜਾਏ।
ਪੁਲਿਸ ਨੇ ਕਥਿਤ ਅੱਤਵਾਦੀਆਂ ਕੋਲੋਂ 1 ਕਿਲੋ ਵਿਸਫੋਟਕ, ਆਈਈਡੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਤਿੰਨੋਂ ਅੱਤਵਾਦੀ ਅਸਾਮ ਦੇ ਗੋਲਪਾੜਾਦੇ ਰਹਿਣ ਵਾਲੇ ਹਨ। ਪਹਿਲਾਂ ਅੱਤਵਾਦੀਆਂ ਦੀ ਕੋਸਿਸ਼ ਸੀ ਕਿ ਪਹਿਲਾਂ ਅਸਾਮ ਵਿੱਚ ਰਾਸ ਮੇਲੇ ਦੌਰਾਨ ਘਟਨਾ ਨੂੰ ਅੰਜਾਮ ਦਿੱਤਾ ਜਾਏ।
ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਤਿੰਨੇ ਆਈਐਸਆਈਐਸ ਤੋਂ ਪ੍ਰੇਰਿਤ ਹਨ। ਉਨ੍ਹਾਂ ਦਾ ਪਲਾਨ ਸੀ ਕਿ ਆਈਡੀ ਬਲਾਸਟ ਰਾਹੀਂ ਗੋਲਪਾੜਾ ਵਿੱਚ ਮੇਲੇ ਦੌਰਾਨ ਧਮਾਕੇ ਕੀਤਾ ਜਾਏ। ਉਸ ਤੋਂ ਬਾਅਦ ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ ਸੀ।