ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੇਟੇ ਨੇ ਆਪਣੀ ਹੀ ਮਾਂ ਨੂੰ ਮਾਰਨ ਦੀ ਸਾਜਿਸ਼ ਰਚੀ। ਪੱਛਮੀ ਵਿਹਾਰ ਇਲਾਕੇ ‘ਚ 22 ਸਾਲਾ ਇੱਕ ਨੌਜਵਾਨ ਨੇ ਆਪਣੀ ਹੀ ਮਾਂ ਦੇ ਕਤਲ ਦੀ ਪਲਾਨਿੰਗ ਕੀਤੀ। ਇਸ ‘ਚ ਇੱਕ ਨਾਬਾਲਗ ਸਣੇ ਤਿੰਨ ਲੋਕਾਂ ਨੂੰ ਇਸ ਦੀ ਸੁਪਾਰੀ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਅੰਸ਼ ਢੀਂਗਰਾ ਨੇ ਆਪਣੇ ਘਰ ਚੋਰੀ ਕਰਾਉਣ ਤੇ ਆਪਣੀ ਮਾਂ ਦੇ ਕਤਲ ਲਈ ਰਾਜੇਂਦਰ ਤੇ ਰਾਹੁਲ ਨੂੰ ਸੁਪਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਅੰਸ਼ ਦਾ ਆਪਣੀ ਮਾਂ ਨਾਲ ਰਿਸ਼ਤਾ ਠੀਕ ਨਹੀਂ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦਾ ਕਿਸੇ ਨਾਲ ਪ੍ਰੇਸ ਸਬੰਧ ਹੈ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਨੇ ਛੇ ਅਕਤੂਬਰ ਨੂੰ ਮਹਿਲਾ ਦੇ ਘਰ ਵੜ ਕੇ ਚੋਰੀ ਤੇ ਕਤਲ ਦੀ ਕੋਸ਼ਿਸ਼ ਕੀਤੀ।

ਇੱਕ ਪੁਲਿਸ ਅਧਿਕਾਰੀ ਮੁਤਾਬਕ ਨਾਬਾਲਗ ਨੇ ਪੁਲਿਸ ਨੂੰ ਪੁੱਛਗਿੱਛ ‘ਚ ਦੱਸਿਆ ਕਿ ਮਹਿਲਾ ਦੇ ਬੇਟੇ ਨੇ ਉਨ੍ਹਾਂ ਤਿੰਨਾਂ ਨੂੰ ਆਪਣੀ ਮਾਂ ਦੇ ਕਤਲ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧ ‘ਚ ਮਾਮਲਾ ਦਰਜ ਕਰ ਢੀਂਗਰਾ ਸਣੇ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ‘ਚ ਨਾਬਾਲਗ ਵੀ ਸ਼ਾਮਲ ਹੈ।